ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਇਸਤਰੀ ਵਿੰਗ ਦੇ ਅਹੁਦੇਦਾਰ ਚੁਣੇ
ਖੇਤਰੀ ਪ੍ਰਤੀਨਿਧ ਬਟਾਲਾ, 6 ਜੁਲਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਪਿੰਡ ਰਹੀਮਾਬਾਦ ਵਿੱਚ ਹੋਈ। ਇਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਾਜਗੁਰਵਿੰਦਰ ਸਿੰਘ ਲਾਡੀ ਘੁਮਾਣ ਨੇ ਕੀਤੀ। ਇਸ ਮੌਕੇ ਹਰਪ੍ਰੀਤ ਕੌਰ ਘੁਮਾਣ, ਬਲਜਿੰਦਰ ਕੌਰ ਖਹਿਰਾ ਅਤੇ ਸਿਮਰਨਜੀਤ ਕੌਰ...
ਖੇਤਰੀ ਪ੍ਰਤੀਨਿਧ
ਬਟਾਲਾ, 6 ਜੁਲਾਈ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਪਿੰਡ ਰਹੀਮਾਬਾਦ ਵਿੱਚ ਹੋਈ। ਇਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਾਜਗੁਰਵਿੰਦਰ ਸਿੰਘ ਲਾਡੀ ਘੁਮਾਣ ਨੇ ਕੀਤੀ। ਇਸ ਮੌਕੇ ਹਰਪ੍ਰੀਤ ਕੌਰ ਘੁਮਾਣ, ਬਲਜਿੰਦਰ ਕੌਰ ਖਹਿਰਾ ਅਤੇ ਸਿਮਰਨਜੀਤ ਕੌਰ ਖਹਿਰਾ ਦੀ ਅਗਵਾਈ ਵਿੱਚ ਪਿੰਡ ਰਹੀਮਾਬਾਦ ਦੀ ਇਕਾਈ ਦੇ ਇਸਤਰੀ ਵਿੰਗ ਦੀ ਚੋਣ ਕੀਤੀ ਗਈ, ਜਿਸ ਵਿੱਚ ਬਲਵਿੰਦਰ ਕੌਰ ਨੂੰ ਇਕਾਈ ਪ੍ਰਧਾਨ, ਲਖਵਿੰਦਰ ਕੌਰ ਖਜ਼ਾਨਚੀ, ਮਨਜੀਤ ਕੌਰ ਜਨਰਲ ਸਕੱਤਰ, ਮਨਦੀਪ ਕੌਰ ਪ੍ਰੈੱਸ ਸਕੱਤਰ, ਬਲਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਕੌਰ ਸਲਾਹਕਾਰ ਚੁਣਿਆ ਗਿਆ। ਇਸ ਤੋਂ ਇਲਾਵਾ ਕੁਲਦੀਪ ਕੌਰ, ਸੰਦੀਪ ਕੌਰ, ਲਖਵਿੰਦਰ ਕੌਰ ਲੰਬੜਦਾਰ, ਦਲਜਿੰਦਰ ਕੌਰ, ਅਮਰਦੀਪ ਕੌਰ, ਰਾਜ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ ਵੀ ਇਕਾਈ ਦੇ ਮੈਂਬਰ ਬਣੇ। ਇਸ ਮੌਕੇ ਇਸਤਰੀ ਵਿੰਗ ਦੀਆਂ ਸਾਰੀਆਂ ਬੀਬੀਆਂ ਨੇ ਕਿਸਾਨਾਂ ਨਾਲ ਹੋ ਰਹੇ ਧੱਕੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਮੌਕੇ ਇਸਤਰੀ ਵਿੰਗ ਦੀ ਨਵੀਂ ਬਣੀ ਪ੍ਰਧਾਨ ਬਲਵਿੰਦਰ ਕੌਰ ਦੱਸਿਆ ਕਿ 10 ਜੁਲਾਈ ਨੂੰ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਬਟਾਲਾ ਵਿੱਚ ਹੋਣ ਵਾਲੀ ਇਨਸਾਫ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਸ਼ਾਮਿਲ ਹੋਣਗੀਆਂ।