DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਿੰਤਾ ਤੋਂ ਚਿੰਤਨ ਵੱਲ ਪਰਤਣ ਦਾ ਸੰਦੇਸ਼ ਦਿੰਦੀ ਹੈ ਨੌਵੇਂ ਗੁਰੂ ਦੀ ਬਾਣੀ

‘ਗੁਰੂ ਤੇਗ ਬਹਾਦਰ ਸਿਮਰਿਐ’ ਵਿਸ਼ੇ ਉੱਤੇ ਸੈਮੀਨਾਰ

  • fb
  • twitter
  • whatsapp
  • whatsapp
Advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਪੰਜਾਬੀ ਅਧਿਐਨ ਸਕੂਲ, ਅਰਥ-ਸ਼ਾਸਤਰ ਵਿਭਾਗ ਅਤੇ ਕਾਨੂੰਨ ਵਿਭਾਗ ਵੱਲੋਂ ਸਾਂਝੇ ਤੌਰ ਉੱਤੇ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ ਵਿੱਚ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ “ਗੁਰੂ ਤੇਗ ਬਹਾਦਰ ਸਿਮਰਿਐ” ਵਿਸ਼ੇ ਉੱਤੇ ਸੈਮੀਨਾਰ ਕੀਤਾ ਗਿਆ। ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਬਾਰੇ ਚਰਚਾ ਕਰਦਿਆਂ ਕਿਹਾ ਕਿ ਗੁਰੂ ਜੀ ਦੀ ਬਾਣੀ ਚਿੰਤਾ ਤੋਂ ਚਿੰਤਨ ਵੱਲ ਪਰਤਣ ਦਾ ਸੰਦੇਸ਼ ਦਿੰਦੀ ਹੈ। ਇਸ ਬਾਣੀ ਦਾ ਪ੍ਰਾਥਮਿਕ ਮੰਤਵ ਮਨੁੱਖੀ ਹੋਂਦ ਨੂੰ ਬ੍ਰਹਿਮੰਡੀ ਸੱਤਾ ਨਾਲ ਜੋੜਨਾ ਹੈ ਅਤੇ ਇਹ ਹੀ ਵਾਸਤਵਿਕ ਅਹਿੰਸਾਵਾਦੀ ਕ੍ਰਾਂਤੀ ਦਾ ਪਛਾਣ-ਚਿੰਨ੍ਹ ਹੈ।

ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸੈਮੀਨਾਰ ਸਾਡੀਆਂ ਪਰੰਪਰਾਵਾਂ ਦੇ ਪੁਨਰ-ਚਿੰਤਨ ਦਾ ਰਾਹ ਖੋਲ੍ਹਦੇ ਹਨ। ਅਰਥ-ਸ਼ਾਸਤਰ ਵਿਭਾਗ ਦੀ ਮੁਖੀ ਡਾ. ਬਲਜੀਤ ਕੌਰ ਨੇ ਸੈਮੀਨਾਰ ਦੇ ਪ੍ਰਮੁੱਖ ਬੁਲਾਰੇ ਚਿਰੰਜੀਵ ਸਿੰਘ (ਆਈ.ਏ.ਐੱਸ) ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਕੁਸ਼ਲ ਪ੍ਰਬੰਧਕ ਅਤੇ ਪ੍ਰਸ਼ਾਸਕ ਹੋਣ ਦੇ ਨਾਲ-ਨਾਲ ਸਿੱਖ ਚਿੰਤਨ ਵਿੱਚ ਵੀ ਡੂੰਘੀ ਦਿਲਚਸਪੀ ਰੱਖਦੇ ਹਨ। ਸੈਮੀਨਾਰ ਦੇ ਪ੍ਰਮੁੱਖ ਵਕਤਾ ਚਿਰੰਜੀਵ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਬਾਣੀ ਇਕਰੂਪ ਹਨ, ਜਿਸ ਕਾਰਨ ਦੋਵੇਂ ਹੀ ਇਤਿਹਾਸ ਦਾ ਪ੍ਰਮਾਣਿਕ ਅਤੇ ਮਹੱਤਵਪੂਰਨ ਸਰੋਤ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਮੁੱਚੀ ਮਾਨਵਤਾ ਲਈ ਆਜ਼ਾਦੀ ਦਾ ਅਹਿਮ ਐਲਾਨਨਾਮਾ ਹੈ। ਇਹ ਮਨੁੱਖ ਨੂੰ “ਨਿਰਭਉ ਨਿਰਵੈਰੁ” ਹੋਣ ਦਾ ਰਹੱਸ ਦੱਸਦਾ ਹੈ। ਉਨ੍ਹਾਂ ਦੀ ਬਾਣੀ ਮਾਨਵ ਨੂੰ ਅਜਿਹੀ ਚੇਤਨਾ ਪ੍ਰਦਾਨ ਕਰਦੀ ਹੈ ਜੋ ਉਸ ਨੂੰ ਨਿਮਰਤਾ ਦਾ ਪਾਤਰ ਬਣਾਉਂਦੀ ਹੈ। ਅੰਤ ਵਿੱਚ ਡਾ. ਮੀਨੂ ਵਰਮਾ, ਮੁਖੀ, ਕਾਨੂੰਨ ਵਿਭਾਗ ਨੇ ਇਸ ਬਹੁ-ਅਨੁਸ਼ਾਸਨੀ ਸੈਮੀਨਾਰ ਦੀ ਕਾਮਯਾਬੀ ਲਈ ਸਮੂਹ ਧਿਰਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਵਿਭਾਗ ਦੀ ਸਹਾਇਕ ਪ੍ਰੋਫ਼ੈਸਰ ਡਾ. ਬਲਜੀਤ ਕੌਰ ਰਿਆੜ ਨੇ ਕੀਤਾ। ਇਸ ਮੌਕੇ ਡਾ. ਅਮਰ ਸਿੰਘ, ਡਾ. ਹਰਿੰਦਰ ਸੋਹਲ, ਡਾ. ਮੇਘਾ ਸਲਵਾਨ,ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਹਸਨ ਰੇਹਾਨ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅਸ਼ੋਕ ਭਗਤ, ਡਾ. ਚੰਦਨਪ੍ਰੀਤ ਸਿੰਘ ਅਤੇ ਡਾ. ਅੰਜੂ ਬਾਲਾ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

Advertisement

Advertisement

Advertisement
×