ਸਮਾਗਮ ‘ਸੁਰ ਉਤਸਵ 2025’ ਸਮਾਪਤ
ਯੂਐੱਨ ਐਂਟਰਟੇਨਮੈਂਟ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਗਾਇਕ ਹਰਿੰਦਰ ਸੋਹਲ ਦੀ ਅਗਵਾਈ ਹੇਠ 27 ਜੁਲਾਈ ਤੋਂ 3 ਅਗਸਤ ਤਕ ਕਰਵਾਏ ਚੌਥੇ ‘ਅੱਠ ਰੋਜ਼ਾ ਸੁਰ ਉਤਸਵ’ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ...
Advertisement
ਯੂਐੱਨ ਐਂਟਰਟੇਨਮੈਂਟ ਸੁਸਾਇਟੀ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਗਾਇਕ ਹਰਿੰਦਰ ਸੋਹਲ ਦੀ ਅਗਵਾਈ ਹੇਠ 27 ਜੁਲਾਈ ਤੋਂ 3 ਅਗਸਤ ਤਕ ਕਰਵਾਏ ਚੌਥੇ ‘ਅੱਠ ਰੋਜ਼ਾ ਸੁਰ ਉਤਸਵ’ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਸ਼ਾਮਿਲ ਹੋਏ। ਸੁਰ ਉਤਸਵ ਦੇ ਆਖ਼ਰੀ ਦਿਨ ਪੰਜਾਬੀ ਲੋਕ ਸੰਗੀਤ ਦੀ ਜੁਗਲਬੰਦੀ ਗਾਇਕ ਹਰਿੰਦਰ ਸੋਹਲ ਨੇ ਪੇਸ਼ ਕੀਤੀ। ਸਮਾਗਮ ਵਿਚ ਪੰਜਾਬੀ ਦੇ ਬਾਲ ਸਾਹਿਤ ਪੁਰਸਕਾਰ ਜੇਤੂ ਕੁਲਬੀਰ ਸਿੰਘ ਸੂਰੀ ਨੂੰ ਕਲਾ ਰਤਨ ਸਨਮਾਨ ਨਾਲ ਸਨਮਾਨਿਆ ਗਿਆ। ਮੰਚ ਸੰਚਾਲਕ ਉਪਾਸਨਾ ਭਾਰਦਵਾਜ ਨੇ ਕੀਤਾ। ਇਸ ਮੌਕੇ ਰਮੇਸ਼ ਯਾਦਵ, ਸ਼ਾਇਰ ਸੁਰਜੀਤ ਜੱਜ, ਭੂਪਿੰਦਰ ਸਿੰਘ ਸੰਧੂ, ਸੁਨੀਲ ਕੇਹਰ, ਡਾ. ਐੱਸਪੀ ਅਰੋੜਾ, ਟੀਐੱਸ ਰਾਜਾ, ਜੇਐੱਸ ਜੱਸ, ਗੁਰਸੇਵਕ ਨਾਗੀ, ਗੁਰਤੇਜ ਮਾਨ, ਸਾਵਨ ਵੇਰਕਾ, ਜਸਕਰਨ ਸੋਹਲ, ਮਨਪ੍ਰੀਤ ਸੋਹਲ ਆਦਿ ਹਾਜ਼ਰ ਸਨ।
Advertisement
Advertisement
×