ਪੱਤਰ ਪ੍ਰੇਰਕਤਰਨ ਤਾਰਨ, 3 ਮਈਪਾਵਰਕੌਮ ਦੇ ਤਰਨ ਤਾਰਨ ਸ਼ਹਿਰੀ ਉੱਪ ਮੰਡਲ ਦੇ ਐੱਸਡੀਓ ਵੱਲੋਂ ਅੱਜ ਇੱਥੇ ਜਾਰੀ ਕੀਤੀ ਸੂਚਨਾ ਅਨੁਸਾਰ ਭਲਕੇ ਐਤਵਾਰ ਨੂੰ ਬਿਜਲੀ ਘਰ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਰਕੇ ਸ਼ਹਿਰ ਦੇ ਸਿਵਲ ਹਸਪਤਾਲ, ਮੁਹੱਲਾ ਲਾਲੀ ਸ਼ਾਹ, ਮੇਜਰ ਜੀਵਨ ਸਿੰਘ ਨਗਰ, ਨਾਨਕਸਰ ਮੁਹੱਲਾ, ਗੋਲਡਨ ਐਵੇਨਿਊੁ, ਮਹਿੰਦਰਾ ਐਵੇਨਿਊ, ਮਹਿੰਦਰਾ ਐਨਕਲੇਵ, ਬਾਠ ਐਵੇਨਿਊ, ਗ੍ਰੀਨ ਐਵਿਨਿਊ, ਕਾਜੀਕੋਟ ਰੋਡ, ਚੰਦਰ ਕਲੋਨੀ, ਸਰਹਾਲੀ ਰੋਡ (ਸੱਜਾ ਪਾਸਾ), ਗਲੀ ਜਾਮਾਰਾਈਆਂ ਵਾਲੀ, ਤਹਿਸੀਲ ਬਾਜ਼ਾਰ, ਪਾਰਕ ਐਵੇਨਿਊ, ਗੁਰਬਖਸ਼ ਕਲੋਨੀ, ਨੂਰਦੀ ਰੋਡ, ਪੱਡਾ ਕਲੋਨੀ, ਕੋਹੜ ਅਹਾਤਾ ਦੀ ਬਿਜਲੀ ਸਪਲਾਈ ਸਵੇਰ ਦੇ ਨੌਂ ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਲਈ ਬੰਦ ਰਹੇਗੀ।