ਤਰਨ ਤਾਰਨ ਦੀਆਂ ਡਰੇਨਾਂ ਜਲਬੂਟੀ ਨਾਲ ਭਰੀਆਂ
ਗੁਰਬਖਸ਼ਪੁਰੀ ਤਰਨ ਤਾਰਨ, 18 ਜੂਨ ਸ਼ਹਿਰ ਵਿੱਚੋਂ ਲੰਘਦੇ ਕਸੂਰ ਨਾਲਿਆਂ (ਡਰੇਨਾਂ) ਦੀ ਸਫ਼ਾਈ ਦੀਆਂ ਸੰਭਾਨਾਵਾਂ ਮੱਧਮ ਜਾਪਦੀਆਂ ਹਨ| ਸ਼ਹਿਰ ਅੰਦਰੋਂ ਅੰਮ੍ਰਿਤਸਰ ਵਾਲੇ ਅਤੇ ਸਰਹਾਲੀ ਰੋਡ ਤੋਂ ਦੋ ਕਸੂਰ ਨਾਲੇ ਲੰਘਦੇ ਹਨ ਜੋ ਜਲਬੂਟੀ ਅਤੇ ਕੂੜਾ-ਕਰਕਟ ਨਾਲ ਭਰ ਚੁੱਕੇ ਹਨ| ਮੀਂਹ...
ਗੁਰਬਖਸ਼ਪੁਰੀ
ਤਰਨ ਤਾਰਨ, 18 ਜੂਨ
ਸ਼ਹਿਰ ਵਿੱਚੋਂ ਲੰਘਦੇ ਕਸੂਰ ਨਾਲਿਆਂ (ਡਰੇਨਾਂ) ਦੀ ਸਫ਼ਾਈ ਦੀਆਂ ਸੰਭਾਨਾਵਾਂ ਮੱਧਮ ਜਾਪਦੀਆਂ ਹਨ| ਸ਼ਹਿਰ ਅੰਦਰੋਂ ਅੰਮ੍ਰਿਤਸਰ ਵਾਲੇ ਅਤੇ ਸਰਹਾਲੀ ਰੋਡ ਤੋਂ ਦੋ ਕਸੂਰ ਨਾਲੇ ਲੰਘਦੇ ਹਨ ਜੋ ਜਲਬੂਟੀ ਅਤੇ ਕੂੜਾ-ਕਰਕਟ ਨਾਲ ਭਰ ਚੁੱਕੇ ਹਨ| ਮੀਂਹ ਦੇ ਦਿਨਾਂ ਦੌਰਾਨ ਇਹ ਨਾਲੇ ਪਾਣੀ ਨੂੰ ਅੱਗੇ ਵਧਣ ਤੋਂ ਰੋਕਦੇ ਹਨ ਜਿਸ ਨਾਲ ਨਾਲਿਆਂ ਦੇ ਕਿਨਾਰੇ ਟੁੱਟ ਜਾਂਦੇ ਹਨ| ਇਨ੍ਹਾਂ ਨਾਲਿਆਂ ਦੀ ਸਫ਼ਾਈ ਨਾ ਕੀਤੇ ਜਾਣ ਕਰਕੇ ਤਰਨ ਤਾਰਨ ਸ਼ਹਿਰ ਦੀ ਵੱਡੀ ਗਿਣਤੀ ਆਬਾਦੀ ਦੇ ਵਸਨੀਕਾਂ ਨੂੰ ਬਦਬੂ ਵਾਲੇ ਵਾਤਾਵਰਨ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ| ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਰਾਹੁਲ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਨਾਲਿਆਂ ਦੀ ਛੇਤੀ ਸਫਾਈ ਕੀਤੇ ਜਾਣ ਦੀਆਂ ਹਦਾਇਤਾਂ ਕੀਤੀਆਂ ਸਨ| ਕਈ ਦਿਨ ਬੀਤਣ ’ਤੇ ਵੀ ਕੰਮ ਸ਼ੁਰੂ ਨਾ ਕੀਤੇ ਜਾਣ ਤੇ ਡਰੇਨੇਜ਼ ਵਿਭਾਗ ਦੇ ਸੁਪਰਡੈਂਟ ਇੰਜਨੀਅਰ (ਐੱਸਈ) ਮਹੇਸ਼ ਸਿੰਘ ਨੇ ਕਿਹਾ ਕਿ ਇਨ੍ਹਾਂ ਨਾਲਿਆਂ ਦੀ ਸਫ਼ਾਈ ਦਾ ਕੰਮ ਇਸ ਸਾਲ ਨਹੀਂ ਕੀਤਾ ਜਾ ਰਿਹਾ ਜਦਕਿ ਪੱਟੀ ਇਲਾਕੇ ਦੀਆਂ ਡਰੇਨਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਤਰਨ ਤਾਰਨ ਵਿੱਚੋਂ ਲੰਘਦੀ ਡਰੇਨ ਭਾਰੀ ਸਮਰੱਥਾ ਦੀ ਹੋਣ ਕਰਕੇ ਜ਼ਿਆਦਾ ਪਾਣੀ ਦੇ ਆਉਣ ’ਤੇ ਵੀ ਆਮ ਵਾਂਗਰ ਚੱਲ ਸਕਦੀ ਹੈ ਜਿਸ ਕਰਕੇ ਇਸ ਦੀ ਸਫ਼ਾਈ ਤੋਂ ਬਿਨਾਂ ਵੀ ਕੰਮ ਚੱਲ ਸਕਦਾ ਹੈ|

