ਥਾਣਾ ਸਦਰ ਪੱਟੀ ਅਤੇ ਚੋਹਲਾ ਸਾਹਿਬ ਦੀ ਪੁਲੀਸ ਨੇ ਦੋ ਜਣਿਆਂ ਨੂੰ 165 ਲਿਟਰ ਲਾਹਨ ਸਮੇਤ ਗ੍ਰਿਫ਼ਤਾਰ ਕੀਤਾ| ਪੁਲੀਸ ਨੇ ਦੱਸਿਆ ਕਿ ਥਾਣਾ ਸਦਰ ਪੱਟੀ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਜੋਧ ਸਿੰਘਵਾਲਾ ਦੇ ਵਾਸੀ ਹਰਜੀਤ ਸਿੰਘ ਦੇ ਘਰੋਂ 150 ਲਿਟਰ ਅਤੇ ਥਾਣਾ ਚੋਹਲਾ ਸਾਹਿਬ ਦੇ ਏਐੱਸਆਈ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਪਿੰਡ ਵਰਿਆਂਹ ਨਵਾਂ ਵਾਸੀ ਨਿਰਮਲ ਸਿੰਘ ਦੇ ਘਰੋਂ 15 ਲਿਟਰ ਲਾਹਣ ਬਰਾਮਦ ਕੀਤੀ| ਇਸ ਸਬੰਧੀ ਪੁਲੀਸ ਨੇ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਕੇਸ ਦਰਜ ਕੀਤੇ ਹਨ|