ਤਰਨ ਤਾਰਨ: 510 ਕਿਲੋ ਪੋਸਤ ਬਰਾਮਦ; ਚਾਰ ਕਾਬੂ
ਤਰਨ ਤਾਰਨ: ਸੀਆਈਏ ਸਟਾਫ਼ ਦੀ ਪੁਲੀਸ ਪਾਰਟੀ ਨੇ ਇੱਕ ਟਰੱਕ ਵਿੱਚ ਲੱਦਿਆ 510 ਕਿਲੋ ਪੋਸਤ ਬਰਾਮਦ ਕੀਤੀ ਹੈ| ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸਟਾਫ਼ ਤੋਂ ਏਐੱਸਆਈ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਬੋਪਾਰਾਏ...
Advertisement
ਤਰਨ ਤਾਰਨ: ਸੀਆਈਏ ਸਟਾਫ਼ ਦੀ ਪੁਲੀਸ ਪਾਰਟੀ ਨੇ ਇੱਕ ਟਰੱਕ ਵਿੱਚ ਲੱਦਿਆ 510 ਕਿਲੋ ਪੋਸਤ ਬਰਾਮਦ ਕੀਤੀ ਹੈ| ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਸਟਾਫ਼ ਤੋਂ ਏਐੱਸਆਈ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਬੋਪਾਰਾਏ ਪਿੰਡ ਨੇੜਿਓਂ ਹਰੀਕੇ ਵਾਲੇ ਪਾਸਿਓਂ ਆ ਰਹੇ ਟਰੱਕ ਨੂੰ ਰੋਕ ਕੇ ਉਸ ਵਿੱਚ ਲੱਦੇ ਪਿਆਜ਼ਾਂ ਦੇ ਤੋੜਿਆਂ ਥੱਲਿਓਂ 510 ਕਿਲੋ ਪੋਸਤ ਦੀਆਂ ਬੋਰੀਆਂ ਬਰਾਮਦ ਕੀਤੀਆਂ| ਪੁਲੀਸ ਨੇ ਇਸ ਧੰਦੇ ਵਿੱਚ ਸ਼ਾਮਲ ਟਰੱਕ ਡਰਾਈਵਰ ਗੁਰਦੇਵ ਸਿੰਘ ਤੇ ਨਾਲ ਬੈਠੇ ਗੁਰਪ੍ਰੀਤ ਸਿੰਘ ਵਾਸੀ ਚੇਲਾ ਕਲੋਨੀ, ਭਿੱਖੀਵਿੰਡ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਆ ਕਾਰ ਵਿੱਚ ਆ ਰਹੇ ਗੁਰਸੇਵਕ ਸਿੰਘ ਵਾਸੀ ਕਾਲੇ ਅਤੇ ਗੁਰਦੇਵ ਸਿੰਘ ਵਾਸੀ ਕੰਬੋਅ ਢਾਏਵਾਲਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ| ਥਾਣਾ ਸਦਰ ਪੱਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ| -ਪੱਤਰ ਪ੍ਰੇਰਕ
Advertisement
Advertisement