ਤਰਨ ਤਾਰਨ: 18 ਕੌਂਸਲਰ ਅੱਜ ਚੁੱਕਣਗੇ ਸਹੁੰ
ਤਰਨ ਤਾਰਨ: ਆਮ ਆਦਮੀ ਪਾਰਟੀ (ਆਪ) ਵਿਚਾਲੇ ਖਿੱਚੋਤਾਣ ਦੇ ਚੱਲਦਿਆਂ ਮਿਉਂਸੀਪਲ ਕੌਂਸਲ ਦੇ ਚੁਣੇ ਗਏ ਕੌਂਸਲਰਾਂ ਨੂੰ ਆਪਣੇ ਅਹੁਦੇ ਦੀ ਸਹੁੰ ਚੁਕਵਾਉਣ ਲਈ ਤਰਨ ਤਾਰਨ ਦੇ ਐੱਸਡੀਐੱਮ-ਕਮ-ਕਨਵੀਨਰ ਨੇ ਇਕੱਤਰਤਾ ਲਈ ਭਲਕੇ ਵੀਰਵਾਰ ਨੂੰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਦੇ ਦਫਤਰ...
Advertisement
ਤਰਨ ਤਾਰਨ: ਆਮ ਆਦਮੀ ਪਾਰਟੀ (ਆਪ) ਵਿਚਾਲੇ ਖਿੱਚੋਤਾਣ ਦੇ ਚੱਲਦਿਆਂ ਮਿਉਂਸੀਪਲ ਕੌਂਸਲ ਦੇ ਚੁਣੇ ਗਏ ਕੌਂਸਲਰਾਂ ਨੂੰ ਆਪਣੇ ਅਹੁਦੇ ਦੀ ਸਹੁੰ ਚੁਕਵਾਉਣ ਲਈ ਤਰਨ ਤਾਰਨ ਦੇ ਐੱਸਡੀਐੱਮ-ਕਮ-ਕਨਵੀਨਰ ਨੇ ਇਕੱਤਰਤਾ ਲਈ ਭਲਕੇ ਵੀਰਵਾਰ ਨੂੰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਦੇ ਦਫਤਰ ਵਿੱਚ 10.30 ਵਜੇ ਬੁਲਾਇਆ ਹੈ| ਕੌਂਸਲ ਦੇ ਚੁਣੇ ਗਏ 25 ਵਿੱਚੋਂ 7 ਕੌਂਸਲਰਾਂ ਨੇ 17 ਅਪਰੈਲ ਨੂੰ ਸਹੁੰ ਚੁੱਕ ਲਈ ਸੀ ਜਦਕਿ ਬਾਕੀ ਦੇ 18 ਕੌਂਸਲਰਾਂ ਨੂੰ ਭਲਕੇ ਵੀਰਵਾਰ ਨੂੰ ਸਹੁੰ ਚੁਕਾਈ ਜਾਵੇਗੀ| ਇਨ੍ਹਾਂ 25 ਚੁਣੇ ਗਏ ਕੌਂਸਲਾਂ ਵਿੱਚ ਹਾਕਮ ਧਿਰ ‘ਆਪ’ ਦੇ ਅੱਠ, ਆਜ਼ਾਦ ਗਰੁੱਪ ਦੇ 14 ਅਤੇ ਕਾਂਗਰਸ ਪਾਰਟੀ ਦੇ ਤਿੰਨ ਉਮੀਦਵਾਰ ਚੋਣ ਜਿੱਤੇ ਸਨ| - ਪੱਤਰ ਪ੍ਰੇਰਕ
Advertisement
Advertisement