ਵਿਦਿਆਰਥੀਆਂ ਨੂੰ ਨ੍ਰਿਤ ਦੀਆਂ ਬਾਰੀਕੀਆਂ ਸਿਖਾਈਆਂ
ਓਮ ਨ੍ਰਿਤ ਕਲਾ ਕੇਂਦਰ ਅਤੇ ਵੀ ਆਰ ਡਾਂਸ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਡਾਂਡੀਆ ਤਿਉਹਾਰ ਵਿੱਚ ਵਿਦਿਆਰਥੀਆਂ ਨੂੰ ਨ੍ਰਿਤ ਦੀਆਂ ਬਾਰੀਕੀਆਂ ਸਿਖਾਈਆਂ ਜਾ ਰਹੀਆਂ ਹਨ। ਇਸ ਸਬੰਧੀ ਕੀਤੇ ਗਏ ਸਮਾਗਮ ਵਿੱਚ ਭਾਜਪਾ ਦੇ ਮੰਡਲ ਪ੍ਰਧਾਨ ਨਿਪੁਣ ਗੁਪਤਾ, ਸੱਤਿਆ ਕਿਰਨ ਸੰਸਥਾ...
Advertisement
ਓਮ ਨ੍ਰਿਤ ਕਲਾ ਕੇਂਦਰ ਅਤੇ ਵੀ ਆਰ ਡਾਂਸ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਡਾਂਡੀਆ ਤਿਉਹਾਰ ਵਿੱਚ ਵਿਦਿਆਰਥੀਆਂ ਨੂੰ ਨ੍ਰਿਤ ਦੀਆਂ ਬਾਰੀਕੀਆਂ ਸਿਖਾਈਆਂ ਜਾ ਰਹੀਆਂ ਹਨ। ਇਸ ਸਬੰਧੀ ਕੀਤੇ ਗਏ ਸਮਾਗਮ ਵਿੱਚ ਭਾਜਪਾ ਦੇ ਮੰਡਲ ਪ੍ਰਧਾਨ ਨਿਪੁਣ ਗੁਪਤਾ, ਸੱਤਿਆ ਕਿਰਨ ਸੰਸਥਾ ਦੀ ਬਾਨੀ ਕਿਰਨ ਕਪੂਰ, ਟਿੰਨੀ ਟੁਆਇਸ ਸਕੂਲ ਦੇ ਚੇਅਰਪਰਸਨ ਗੌਰਵ ਗੁਪਤਾ ਮਹਿਮਾਨ ਵੱਜੋਂ ਸ਼ਾਮਲ ਹੋਏ ਜਦ ਕਿ ਸਮਾਗਮ ਦੀ ਪ੍ਰਧਾਨਗੀ ਸਨਮਤੀ ਵਿਮਲ ਜੈਨ ਸਕੂਲ ਦੇ ਪ੍ਰਿੰਸੀਪਲ ਗੁਲਸ਼ਨ ਸ਼ਰਮਾ ਨੇ ਕੀਤੀ।
ਮੁੱਖ ਪ੍ਰਬੰਧਕ ਡਾ. ਮਨੂ ਸ਼ਰਮਾ ਨੇ ਕਿਹਾ ਕਿ ਇਸ ‘ਗਰਬਾ’ ਤਿਉਹਾਰ ਵਿੱਚ ਬੱਚੇ ਨ੍ਰਿਤ ਦੀਆਂ ਬਾਰੀਕੀਆਂ ਸਿੱਖ ਰਹੇ ਹਨ ਅਤੇ ਰਾਮਚਰਿਤਮਾਨਸ ’ਤੇ ਆਧਾਰਿਤ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਹੈ।
Advertisement
Advertisement
Advertisement
×