ਵਿਦਿਆਰਥੀਆਂ ਵੱਲੋਂ ਕਿਸਾਨ ਮੇਲੇ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ
ਦੀਨਾਨਗਰ, 18 ਮਾਰਚ
ਇੱਥੋਂ ਦੇ ਐੱਸਐੱਸਐੱਮ ਕਾਲਜ ਦੇ ਪ੍ਰਿੰਸੀਪਲ ਆਰ.ਕੇ. ਤੁਲੀ ਦੇ ਨਿਰਦੇਸ਼ ਅਨੁਸਾਰ ਪੋਸਟ ਗ੍ਰੈਜੂਏਟ ਅਰਥ ਸ਼ਾਸਤਰ ਵਿਭਾਗ ਨੇ ਵਿਦਿਆਰਥੀਆਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿੱਚ ਚੱਲ ਰਹੇ ਕਿਸਾਨ ਮੇਲੇ ਦਾ ਸਿੱਖਿਆ ਟੂਰ ਲਗਾਇਆ। ਵਿਭਾਗ ਮੁਖੀ ਡਾ. ਪ੍ਰਬੋਧ ਗਰੋਵਰ ਨੇ ਵਿਦਿਆਰਥੀਆਂ ਨੂੰ ਖੇਤੀ ਵਿਭਿੰਨਤਾ ਦੇ ਮਹੱਤਵ ਅਤੇ ਆਰਗੈਨਿਕ ਖੇਤੀ ਰਾਹੀਂ ਹੋ ਰਹੇ ਵਿਕਾਸ ’ਤੇ ਆਧਾਰਿਤ ਵੱਖ-ਵੱਖ ਖੇਤੀਬਾੜੀ ਅਰਥ ਸ਼ਾਸਤਰੀਆਂ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸਵੈ ਸਹਾਇਤਾ ਗਰੁੱਪ ਵੱਲੋਂ ਆਜੀਵਕਾ ਕਮਾਉਣ ਦੇ ਧੰਦੇ ਬਾਗ਼ਬਾਨੀ, ਫੁੱਲਾਂ ਦੀ ਖੇਤੀ, ਜਲ ਸੰਭਾਲ ਤੇ ਸੂਰਜ ਊਰਜਾ ਦੇ ਪ੍ਰਯੋਗ ਸਬੰਧੀ ਖੇਤੀ ਉਪਕਰਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੇ ਡੇਅਰੀ ਉਤਪਾਦ ਅਤੇ ਪੌਦਿਆਂ ਦੀ ਸੰਭਾਲ ਰਾਹੀਂ ਆਮਦਨ ਵਧਾਣ ਸਬੰਧੀ ਜਾਣਕਾਰੀ ਵੀ ਲਈ। ਇਸ ਮੌਕੇ ਐੱਮਏ, ਬੀਏ ਤੇ ਬੀਐੱਸਸੀ ਕਲਾਸਾਂ ਦੇ 35 ਵਿਦਿਆਰਥੀਆਂ ਨੇ ਟੂਰ ਵਿੱਚ ਹਿੱਸਾ ਲਿਆ। ਟੂਰ ਵਿੱਚ ਪ੍ਰੋ. ਅਮਿਤ ਮਨਹਾਸ, ਪ੍ਰੋ. ਕਾਜਲ ਤੇ ਪ੍ਰੋ. ਤਾਨੀਆ ਵੀ ਮੌਜੂਦ ਸਨ।