ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਧਨਵਾਲ ਸਕੂਲ ਅੱਗੇ ਖੜ੍ਹਦੇ ਬਰਸਾਤੀ ਪਾਣੀ ਤੋਂ ਵਿਦਿਆਰਥੀ ਔਖੇ

ਛੋਟੇ ਬੱਚਿਆਂ ਨੂੰ ਪਿੰਡ ਦੀ ਮੁੱਖ ਸਡ਼ਕ ’ਤੇ ਖਡ਼੍ਹੇ ਪਾਣੀ ’ਚੋਂ ਲੰਘ ਕੇ ਜਾਣਾ ਪੈਂਦੈ ਸਕੂਲ
ਧਨਵਾਲ ਪ੍ਰਾਇਮਰੀ ਸਕੂਲ ਅੱਗੇ ਖੜ੍ਹਾ ਬਰਸਾਤੀ ਪਾਣੀ।
Advertisement
ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਬਮਿਆਲ ਬਲਾਕ ਤਹਿਤ ਪੈਂਦੇ ਪਿੰਡ ਧਨਵਾਲ ਦੀ ਸੜਕ ਜੋ ਇਸ ਨੂੰ ਮੁੱਖ ਸੜਕ ਨਾਲ ਜੋੜਦੀ ਹੈ, ਬਾਰਸ਼ ਦੌਰਾਨ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ। ਥੋੜ੍ਹੀ ਜਿਹੀ ਬਾਰਸ਼ ਹੁੰਦੇ ਸਾਰ ਹੀ ਇਹ ਸੜਕ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਂਦੀ ਹੈ ਅਤੇ ਪਿੰਡ ਦੇ ਲੋਕਾਂ ਲਈ ਆਉਣਾ-ਜਾਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਇਹ ਸੜਕ ਨਾ ਸਿਰਫ਼ ਆਮ ਲੋਕਾਂ ਦੀ ਆਵਾਜਾਈ ਲਈ ਮਹੱਤਵਪੂਰਨ ਹੈ, ਸਗੋਂ ਇਸ ਸੜਕ ’ਤੇ ਇੱਕ ਪ੍ਰਾਇਮਰੀ ਸਕੂਲ ਵੀ ਸਥਿਤ ਹੈ। ਬਰਸਾਤੀ ਪਾਣੀ ਵਿੱਚ ਡੁੱਬੀ ਇਸ ਸੜਕ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਦੇ ਛੋਟੇ ਬੱਚੇ ਹੁੰਦੇ ਹਨ, ਜਿਨ੍ਹਾਂ ਨੂੰ ਚਿੱਕੜ ਅਤੇ ਪਾਣੀ ਵਿੱਚੋਂ ਲੰਘ ਕੇ ਸਕੂਲ ਜਾਣਾ ਪੈਂਦਾ ਹੈ। ਕਈ ਵਾਰ ਬਰਸਾਤ ਦੇ ਮੌਸਮ ਦੌਰਾਨ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰਦੇ ਹਨ, ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ।

Advertisement

ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਸਮੱਸਿਆ ਕਈ ਵਾਰ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਚੁੱਕੀ ਹੈ ਪਰ ਅਜੇ ਤੱਕ ਪਰਨਾਲਾ ਉਥੇ ਦਾ ਉਥੇ ਹੈ ਅਤੇ ਇਸ ਸੜਕ ਦਾ ਸੁਧਾਰ ਨਹੀਂ ਕੀਤਾ ਗਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਸੜਕ ਨੂੰ ਜਲਦੀ ਬਣਾਇਆ ਜਾਵੇ।

ਜਲਦੀ ਸੜਕ ਬਣਾਈ ਜਾਵੇਗੀ: ਕਟਾਰੂਚੱਕ

ਹਲਕੇ ਦੇ ਵਿਧਾਇਕ ਅਤੇ ਮੌਜੂਦਾ ਸਰਕਾਰ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਇਸ ਸੜਕ ਨੂੰ ਬਣਾ ਦਿੱਤਾ ਜਾਵੇਗਾ।

Advertisement