DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਪੱਧਰੀ ਡੈਲੀਗੇਟ ਇਜਲਾਸ

ਹਰਦੇਵ ਸਿੰਘ ਸੰਧੂ ਪ੍ਰਧਾਨ ਤੇ ਰਸ਼ਪਾਲ ਸਿੰਘ ਕਪੂਰਥਲਾ ਮੀਤ ਪ੍ਰਧਾਨ ਬਣੇ
  • fb
  • twitter
  • whatsapp
  • whatsapp
featured-img featured-img
ਡੈਲੀਗੇਟ ਇਜਲਾਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ’ਚੋਂ ਪੁੱਜੇ ਡੈਲੀਗੇਟ ਅਤੇ ਨਵੇਂ ਚੁਣੇ ਗਏ ਪ੍ਰਧਾਨ ਹਰਦੇਵ ਸਿੰਘ ਸੰਧੂ, ਅਹੁਦੇਦਾਰ ਤੇ ਹੋਰ।
Advertisement

ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦਾ ਸੂਬਾ ਪੱਧਰੀ ਡੈਲੀਗੇਟ ਇਜਲਾਸ ਗੁਰਦੁਆਰਾ ਮੋਰਚਾ ਸਾਹਿਬ ਕੁੱਕੜਾਂਵਾਲਾ ਵਿੱਚ ਕੀਤਾ ਗਿਆ, ਜਿਸ ਵਿੱਚ 100 ਤੋਂ ਵੱਧ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆ ਤੋਂ ਚੁਣੇ ਹੋਏ ਡੈਲੀਗੇਟਾਂ ਨੇ ਸ਼ਿਰਕਤ ਕੀਤੀ ਸਭ ਤੋਂ ਪਹਿਲਾਂ ਸੂਬੇ ਦੀ ਪ੍ਰਧਾਨਗੀ ਮੰਡਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਇਸ ਤੋਂ ਬਾਅਦ ਜਥੇਬੰਦੀ ਦੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਕਿ ਕਿਸਾਨ ਆਗੂਆਂ ਨੂੰ ਉਨ੍ਹਾਂ ਦੀਆਂ ਫੋਟੋਆਂ ’ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਤੋਂ ਬਾਅਦ ਸੂਬੇ ਦੇ ਪਿਛਲੇ ਸਮੇਂ ਲੜੇ ਗਏ ਘੋਲਾ ਦੀ ਵਿਸਸਥਾਰ ਸਹਿਤ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਹਾਜ਼ਰ ਸਾਰੇ ਡੈਲੀਗੇਟਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਸੂਬਾ ਡੈਲੀਗੇਟ ਮੈਂਬਰਾਂ ਨੇ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਦੀ ਪਿੰਡ ਪਿੰਡ ਮੈਂਬਰਸ਼ਿਪ ਕਰਕੇ ਜਥੇਬੰਦੀ ਦਾ ਢਾਂਚਾ ਮਜਬੂਤ ਕਰਨ ਦਾ ਪ੍ਰਣ ਲਿਆ ਅਤੇ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਦਿੱਤੇ ਗਏ ਸੱਦੇ ਨੂੰ ਲਾਗੂ ਕਰਕੇ ਕਿਸਾਨੀ ਸੰਘਰਸ਼ ਨੂੰ ਤੇਜ਼ ਕਰਨ ਦਾ ਪ੍ਰਣ ਕੀਤਾ। ਇਸ ਇਜਲਾਸ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐੱਮਐੱਸਪੀ ਦਿੱਤੀ ਜਾਵੇ, ਜਬਰੀ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ, ਹਰੇਕ ਕਿਸਾਨ ਦੇ ਖੇਤ ਵਿੱਚ ਨਹਿਰੀ ਪਾਣੀ ਪਹੁੰਚਾਇਆ ਜਾਵੇ, ਲੈਂਡ ਸੀਲਿੰਗ ਐਕਟ ਨੂੰ ਸਖਤੀ ਨਾਲ ਲਾਗੂ ਕਰਕੇ ਬਚਦੀ ਜ਼ਮੀਨ ਬੇਜਮੀਨੇ ਕਿਸਾਨਾਂ ਮਜ਼ਦੂਰਾਂ ਨੂੰ ਵੰਡੀ ਜਾਵੇ, ਆਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਅਤੇ ਸੜਕੀ ਰਸਤੇ ਪਾਕਿਸਤਾਨ ਨਾਲ ਵਪਾਰ ਖੋਲਿਆ ਜਾਵੇ। ਇਸ ਮੌਕੇ 14 ਮੈਂਬਰੀ ਸੂਬਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਹਰਦੇਵ ਸਿੰਘ ਸੰਧੂ ਨੂੰ ਸੂਬਾ ਪ੍ਰਧਾਨ ਚੁਣਿਆ ਗਿਆ ਜਦ ਕਿ ਰਸਪਾਲ ਸਿੰਘ ਕਪੂਰਥਲਾ ਮੀਤ ਪ੍ਰਧਾਨ, ਰਘਬੀਰ ਸਿੰਘ ਮੀਤ ਪ੍ਰਧਾਨ, ਧਨਵੰਤ ਸਿੰਘ ਖਤਰਾਏ ਕਲਾ, ਪ੍ਰਭਜੀਤ ਸਿੰਘ ਤਿੰਮੋਵਾਲ, ਹਰਪਾਲ ਸਿੰਘ ਛੀਨਾਂ, ਵਿਜੈ ਸ਼ਾਹ ਧਾਰੀਵਾਲ, ਜਸਪਾਲ ਸਿੰਘ ਨਾਗ, ਕਰਮ ਸਿੰਘ ਜਗਰਾਉਂ, ਦਿਲਬਾਗ ਸਿੰਘ ਡੋਗਰ ਗੁਰਦਾਸਪੁਰ, ਰਾਜਿੰਦਰ ਸਿੰਘ ਭਲਾ ਪਿੰਡ, ਅਮਰਜੀਤ ਸਿੰਘ ਚੀਮਾ ਅਤੇ ਭੈਣ ਅਮਰਜੀਤ ਕੌਰ ਮੈਂਬਰ ਚੁਣੇ ਗਏ। ਇਸ ਮੌਕੇ ਕਾਬਲ ਸਿੰਘ ਛੀਨਾਂ, ਸੁਖਜੀਤ ਸਿੰਘ ਲਲਾ, ਅਵਤਾਰ ਸਿੰਘ ਛੀਨਾਂ, ਸਾਧਾ ਸਿੰਘ ਸਰਪੰਚ, ਕੁਲਵੰਤ ਸਿੰਘ ਤੋਲਾ ਨੰਗਲ, ਡਾ. ਇੰਦਰਜੀਤ ਸਿੰਘ ਮਹਿਲਾਵਾਲਾ, ਗੁਰਮੀਤ ਸਿੰਘ ਭਲਾ ਪਿੰਡ, ਰਘਬੀਰ ਸਿੰਘ ਲੱਲਾ, ਮਾਸਟਰ ਅਮਰੀਕ ਸਿੰਘ ਸੰਗਤਪੁਰਾ, ਬਾਬਾ ਸੁੱਚਾ ਸਿੰਘ ਆਦਿ ਹਾਜ਼ਰ ਸਨ।

Advertisement

Advertisement
×