ਸਿੱਖ ਨੈਸ਼ਨਲ ਸਕੂਲ ਦੀ ਖੋ-ਖੋ ਟੀਮ ਨੇ ਸੋਨ ਤਗਮਾ ਜਿੱਤਿਆ
ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਖੋ-ਖੋ ਲੜਕੀਆਂ ਦੀ ਟੀਮ ਨੇ ਜ਼ੋਨ ਪੱਧਰੀ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ ਹੈ। ਸਕੂਲ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਖੇਡ ਵਿਭਾਗ ਦੇ ਇੰਚਾਰਜ ਲੈਕਚਰਾਰ ਨਵਤੇਸਪਾਲ ਸਿੰਘ ਨੇ ਦੱਸਿਆ ਕਿ ਹਰਚੋਵਾਲ ਵਿੱਚ ਹੋਏ ਜ਼ੋਨ ਪੱਧਰੀ ਅੰਡਰ-19 ਲੜਕੀਆਂ ਦੇ ਖੋ ਖੋ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਸਕੂਲ ਦੀ ਲੜਕੀਆਂ ਦੀ ਟੀਮ (ਅੰਡਰ-19) ਨੇ ਲੈਕਚਰਾਰ ਸਰੀਰਕ ਸਿੱਖਿਆ ਨਵਤੇਜਪਾਲ ਸਿੰਘ ਅਤੇ ਰਸਾਇਣ ਵਿਗਿਆਨ ਦੇ ਲੈਕਚਰਾਰ ਅਨਾਮਿਕਾ ਦੀ ਅਗਵਾਈ ਹੇਠ ਭਾਗ ਲਿਆ। ਖੋ-ਖੋ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਟੀਮ ਨੇ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਟੀਮ ਨੂੰ 13 -2 ਅੰਕਾਂ ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ। ਟੀਮ ਵਿੱਚ ਕੈਪਟਨ ਵਜੋਂ ਮਨੀਸ਼ਾ ਕੁਮਾਰੀ ਥਾਪਾ, ਤਜਿੰਦਰ ਕੌਰ, ਗੁਰਕਮਲ ਕੌਰ, ਖੁਸ਼ਦੀਪ ਕੌਰ, ਨਵਦੀਪ ਕੌਰ, ਜਸ਼ਨਪ੍ਰੀਤ ਕੌਰ, ਲਵਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਅਕਸ਼ਦੀਪ ਕੌਰ, ਕਨੀਸਾ, ਹਰਮਨਦੀਪ ਕੌਰ ਤੇ ਮੁਸਕਾਨਪ੍ਰੀਤ ਕੌਰ ਖਿਡਾਰਨਾਂ ਸ਼ਾਮਿਲ ਸਨ । ਜੇਤੂ ਟੀਮ ਦਾ ਸਕੂਲ ਅੰਦਰ ਪਹੁੰਚਣ ’ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਨਿੱਘਾ ਸਵਾਗਤ ਕੀਤਾ। ਸਥਾਨਕ ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਵੱਲੋਂ ਟੀਮ ਇੰਚਾਰਜ ਅਤੇ ਸਮੂਹ ਟੀਮ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਭੇਟ ਕੀਤੀ ਹੈ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।