ਦੁਕਾਨਦਾਰਾਂ ਵੱਲੋਂ ਲੁਟੇਰਾ ਕਾਬੂ
ਲੋਹੀਆਂ ਖਾਸ ਦੇ ਬਾਜ਼ਾਰ ਵਿੱਚੋਂ ਇੱਕ ਔਰਤ ਦਾ ਬੈਗ ਖੋਹ ਕੇ ਭੱਜਣ ਵਾਲੇ ਲੁਟੇਰੇ ਨੂੰ ਦੁਕਾਨਦਾਰਾਂ ਨੇ ਹਿੰਮਤ ਨਾਲ ਕਾਬੂ ਕਰਨ ਤੋਂ ਬਾਅਦ ਪੁਲੀਸ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਿਕ ਬਾਜ਼ਾਰ ਵਿੱਚੋਂ ਲੰਘਦੇ ਸਮੇਂ ਇੱਕ ਲੁਟੇਰਾ ਔਰਤ ਦਾ ਬੈਗ ਖੋਹ ਕੇ...
Advertisement
ਲੋਹੀਆਂ ਖਾਸ ਦੇ ਬਾਜ਼ਾਰ ਵਿੱਚੋਂ ਇੱਕ ਔਰਤ ਦਾ ਬੈਗ ਖੋਹ ਕੇ ਭੱਜਣ ਵਾਲੇ ਲੁਟੇਰੇ ਨੂੰ ਦੁਕਾਨਦਾਰਾਂ ਨੇ ਹਿੰਮਤ ਨਾਲ ਕਾਬੂ ਕਰਨ ਤੋਂ ਬਾਅਦ ਪੁਲੀਸ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਿਕ ਬਾਜ਼ਾਰ ਵਿੱਚੋਂ ਲੰਘਦੇ ਸਮੇਂ ਇੱਕ ਲੁਟੇਰਾ ਔਰਤ ਦਾ ਬੈਗ ਖੋਹ ਕੇ ਭੱਜ ਗਿਆ। ਰੌਲਾ ਪੈਣ ’ਤੇ ਦੁਕਾਨਦਾਰਾਂ ਨੇ ਹਿੰਮਤ ਕਰ ਕੇ ਲੁਟੇਰੇ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਬੈਗ ਵਿੱਚ 14 ਹਜ਼ਾਰ ਰੁਪਏ, ਮੋਬਾਈਲ ਅਤੇ ਕੁਝ ਹੋਰ ਜ਼ਰੂਰੀ ਸਾਮਾਨ ਸੀ। । ਲੋਹੀਆਂ ਖਾਸ ਦੀ ਪੁਲੀਸ ਘਟਨਾ ਦੀ ਜਾਂਚ ਕਰਨ ਵਿੱਚ ਜੁੱਟੀ। ਮੁਲਜ਼ਮ ਦੀ ਪਛਾਣ ਅਮਨਦੀਪ ਵਾਸੀ ਜਲਾਸਪੁਰ ਕਲਾਂ ਵਜੋਂ ਹੋਈ ਹੈ।
Advertisement
Advertisement
×