ਯੂਪੀ ਤੋਂ ਇੱਥੇ ਆ ਕੇ ਆਈਸ ਕਰੀਮ ਦੀ ਦੁਕਾਨ ਕਰਦੇ ਵਿਅਕਤੀ ਨੇ ਖਰੀਦੀ ਆਈਸ ਕਰੀਮ ਦੇ ਬਣਦੇ ਪੈਸੇ ਮੰਗਣ ਵਾਲੇ ਨਕਾਬਪੋਸ਼ ਵੱਲੋਂ ਉਸਨੂੰ ਪਿਸਤੌਲ ਨਾਲ ਧਮਕੀ ਦੇਣ ਵਾਲੇ ਦਾ ਹੁਸ਼ਿਆਰੀ ਨਾਲ ਪਿਸਤੌਲ ਖੋਹ ਲਿਆ| ਜਾਣਕਾਰੀ ਮੁਤਾਬਕ ਕਥਿਤ ਦੋਸ਼ੀ ਨੇ ਰਾਤ ਵੇਲੇ ਮਾਝਾ ਕਾਲਜ ਫਾਰ ਵਿਮੈੱਨ ਦੇ ਸਾਹਮਣੇ ਆਈਸ ਕਰੀਮ ਦੀ ਦੁਕਾਨ ਕਰਦੇ ਰਾਹੁਲ ਕੁਮਾਰ ਨੂੰ ਆਈਸ ਕਰੀਮ ਪੈਕ ਕਰਨ ਲਈ ਕਿਹਾ| ਦੁਕਾਨਦਾਰ ਨੇ ਉਸ ਦੀ ਮੰਗ ਅਨੁਸਾਰ ਆਈਸ ਕਰੀਮ ਪੈਕ ਕਰ ਦਿੱਤੀ| ਕਥਿਤ ਦੋਸ਼ੀ ਦਾ ਇੱਕ ਸਾਥੀ ਦੁਕਾਨ ਦੇ ਬਾਹਰ ਆਪਣੀ ਕਾਰ ਸਟਾਰਟ ਕਰਕੇ ਖੜ੍ਹਾ ਰਿਹਾ| ਇਸ ਦੌਰਾਨ ਕਥਿਤ ਦੋਸ਼ੀ ਨੇ ਪੈਸਿਆਂ ਦਾ ਭੁਗਤਾਨ ਕਰਨ ਲਈ ਕਾਊਂਟਰ ’ਤੇ ਗੂਗਲ ਪੇਮੈਂਟ ਕਰਨ ਦੀ ਆੜ ਵਿੱਚ ਆਪਣੇ ਬੈਗ ਵਿੱਚੋਂ ਪਿਸਤੌਲ ਕੱਢ ਕੇ ਪੈਸੇ ਮੰਗਣ ਤੇ ਮਾਰ ਦੇਣ ਦੀ ਧਮਕੀ ਦਿੱਤੀ| ਉਹ ਕਾਹਲੀ ਨਾਲ ਆਈਸ ਕਰੀਮ ਵਾਲਾ ਲਿਫ਼ਾਫ਼ਾ ਲੈ ਕੇ ਫਰਾਰ ਹੋ ਰਿਹਾ ਸੀ ਤਾਂ ਦੁਕਾਨਦਾਰ ਨੇ ਉਸ ਦਾ ਪਿਸਤੌਲ ਵਾਲਾ ਬੈਗ ਖੋਹ ਲਿਆ| ਦੋਵੇਂ ਕਥਿਤ ਦੋਸ਼ੀ ਕਾਰ ਵਿੱਚ ਬੈਠ ਕੇ ਹਰੀਕੇ ਵੱਲ ਫ਼ਰਾਰ ਹੋ ਗਏ| ਬੈਗ ਵਿੱਚੋਂ ਪਿਸਤੌਲ ਤੋਂ ਇਲਾਵਾ ਇੱਕ ਮੈਗਜੀਨ ਅਤੇ ਚਾਰ ਰੌਂਦ ਬਰਾਮਦ ਹੋਏ ਹਨ| ਇਸ ਸਬੰਧੀ ਸਥਾਨਕ ਥਾਣਾ ਸਦਰ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 307, 351 (3), 3 (5) ਅਤੇ ਅਸਲਾ ਦੀ ਐਕਟ ਦੀ ਦਫ਼ਾ 25, 54, 59 ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਅਧਿਕਾਰੀ ਨੇ ਦੁਕਾਨਦਾਰ ਵੱਲੋਂ ਦਿਖਾਈ ਦਲੇਰੀ ਲਈ ਉਸਦੀ ਸ਼ਲਾਘਾ ਕੀਤੀ।
+
Advertisement
Advertisement
Advertisement
Advertisement
×