ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਵੱਲੋਂ ਭੰਗੜੇ ਦੀ ਸਿਖਲਾਈ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਬਟਾਲਾ, 16 ਮਾਰਚ
ਸ਼ੇਰੇ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਬਟਾਲਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਤੇ ਵਿਸਾਖੀ ਨੂੰ ਸਮਰਪਿਤ ਭੰਗੜੇ ਦੀ ਸਿਖਲਾਈ ਸ਼ੁਰੂ ਕੀਤੀ। ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਬਟਾਲਾ ’ਚ ਇਹ ਵੈਸਾਖ ਦੀ ਸੰਗਰਾਂਦ ਤੱਕ ਚੱਲੇਗੀ। ਗੁਰਦੁਆਰਾ ਬਾਬਾ ਮੋਹਨ ਸਿੰਘ ਨਾਮਧਾਰੀ ਭਾਗੋਵਾਲ ਦੇ ਮੁੱਖ ਸੇਵਾਦਾਰ ਅਤੇ ਕੌਂਸਲ ਦੇ ਸਰਬਰਾਹ ਬਾਬਾ ਸਰਬਜੀਤ ਸਿੰਘ ਭਾਗੋਵਾਲ ਨੇ ਇਸ ਦਾ ਉਦਘਾਟਨ ਕੀਤਾ। ਉਨ੍ਹਾਂ ਸੰਸਥਾ ਦੇ ਪ੍ਰਧਾਨ ਤੇ ਕੋਚ ਪ੍ਰੋ. ਬਲਬੀਰ ਸਿੰਘ ਕੋਲਾ ਦੀ ਸ਼ਲਾਘਾ ਕੀਤੀ। ਕਲੱਬ ਸਕੱਤਰ ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਐੱਮਡੀ ਹੁੰਡਈ ਮੋਟਰ ਦਲਜਿੰਦਰ ਸਿੰਘ ਸੰਧੂ, ਲੈਕਚਰਾਰ ਰਣਜੋਧ ਸਿੰਘ ਮੰਮਣ, ਤਰਜਿੰਦਰ ਰੰਦੇਵ, ਦਲਜੀਤ ਸਿੰਘ ਲੱਕੀ ‘ਆਪ’ ਆਗੂ ਨੇ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਸਰਪੰਚ ਨਰਿੰਦਰ ਸਿੰਘ ਪੱਡਾ, ਗਾਇਕ ਤੇ ਸਰਪੰਚ ਰਜਿੰਦਰ ਸਿੰਘ ਪਾਲੀ, ਗੁਰਦੀਪ ਸਿੰਘ ਬਾਜਵਾ, ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਪੱਡਾ, ਹਰਦੀਪ ਸਿੰਘ ਭੰਗਵਾਂ, ਹਰਵਿੰਦਰ ਸਿੰਘ ਚਾਹਲ, ਨਿਰਮਲਜੀਤ ਸਿੰਘ ਮਰੜ, ਕੁਲਵਿੰਦਰ ਸਿੰਘ ਸ਼ਾਹਬਾਦ, ਸੁਭਾਸ਼ ਸੋਢੀ ਰਣੀਆਂ, ਰਾਜਨ ਢੋਲੀ ਰਣੀਆਂ, ਰੰਜਨਦੀਪ ਸਿੰਘ ਸੰਧੂ, ਭੰਗੜਾ ਟੀਮ ਬੇਰਿੰਗ ਕਾਲਜ ਬਟਾਲਾ ਦੇ ਨੌਜਵਾਨ ਤੇ ਸਕੂਲੀ ਬੱਚੇ ਹਾਜ਼ਰ ਸਨ।