ਵੁੱਡਸਟਾਕ ਸਕੂਲ ’ਚ ਅਧਿਆਪਕਾਂ ਲਈ ਸੈਮੀਨਾਰ
ਬਟਾਲਾ: ਇਥੇ ਵੁੱਡਸਟਾਕ ਪਬਲਿਕ ਸਕੂਲ ਬਟਾਲਾ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਚੇਅਰਮੈਨ ਡਾਕਟਰ ਸਤਨਾਮ ਸਿੰਘ ਨਿੱਝਰ, ਚੇਅਰਪਰਸਨ ਡਾਕਟਰ ਸਤਿੰਦਰਜੀਤ ਕੌਰ ਨਿੱਝਰ ਦੀ ਅਗਵਾਈ ਹੇਠ ਅਧਿਆਪਕਾਂ ਲਈ ਕਲਾਸ ਮੈਨੇਜਮੈਂਟ ਨਾਲ ਸੰਬੰਧਿਤ ਇੱਕ ਰੋਜ਼ਾ ਸੈਮੀਨਾਰ ਲਗਾਇਆ ਗਿਆ। ਰਿਸੋਰਸ ਪਰਸਨ ਵਸੂਧਾ ਸ਼ਰਮਾ ਨੇ...
Advertisement
ਬਟਾਲਾ: ਇਥੇ ਵੁੱਡਸਟਾਕ ਪਬਲਿਕ ਸਕੂਲ ਬਟਾਲਾ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਚੇਅਰਮੈਨ ਡਾਕਟਰ ਸਤਨਾਮ ਸਿੰਘ ਨਿੱਝਰ, ਚੇਅਰਪਰਸਨ ਡਾਕਟਰ ਸਤਿੰਦਰਜੀਤ ਕੌਰ ਨਿੱਝਰ ਦੀ ਅਗਵਾਈ ਹੇਠ ਅਧਿਆਪਕਾਂ ਲਈ ਕਲਾਸ ਮੈਨੇਜਮੈਂਟ ਨਾਲ ਸੰਬੰਧਿਤ ਇੱਕ ਰੋਜ਼ਾ ਸੈਮੀਨਾਰ ਲਗਾਇਆ ਗਿਆ। ਰਿਸੋਰਸ ਪਰਸਨ ਵਸੂਧਾ ਸ਼ਰਮਾ ਨੇ ਸੈਮੀਨਾਰ ਵਿੱਚ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਮਨੋਸਥਿਤੀ ਨੂੰ ਸਮਝਦਿਆਂ, ਉਨਾਂ ਨੂੰ ਪੜ੍ਹਾਈ ਲਈ ਕਿਵੇਂ ਉਤਸਾਹਿਤ ਕੀਤਾ ਜਾਵੇ, ਇਸੇ ਤਰ੍ਹਾਂ ਵਿਦਿਆਰਥੀਆਂ ਦੀਆਂ ਸ਼ਰਾਰਤਾਂ ਨੂੰ ਕਾਬੂ ਕਰਦੇ ਕਿਵੇਂ ਸਹੀ ਦਿਸ਼ਾ ਦਿੱਤੀ ਜਾਵੇ ਸਣੇ ਹੋਰ ਗਿਆਨ ਭਰਪੂਰ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਪੜ੍ਹਾਈ ਦੌਰਾਨ ਜਮਾਤ ਦਾ ਮਾਹੌਲ ਸੁਖਾਵਾਂ ਕਿਵੇਂ ਬਣਾਇਆ ਜਾਵੇ ਅਤੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਵੱਧ ਤੋਂ ਵੱਧ ਕਿਵੇਂ ਉਤਸ਼ਾਹਿਤ ਕੀਤਾ ਜਾ ਸਕੇ, ਸਬੰਧੀ ਵੀ ਵਿਚਾਰ ਰੱਖੇ ਗਏ। ਸੈਮੀਨਾਰ ਵਿੱਚ ਵੁੱਡਬਲਾਜ਼ਮ ਅਤੇ ਵੁੱਡਸਟਾਕ ਸਕੂਲ ਦੇ ਸਮੂਹ ਅਧਿਆਪਕ ਨੇ ਹਿੱਸਾ ਲਿਆ।-ਨਿੱਜੀ ਪੱਤਰ ਪ੍ਰੇਰਕ
Advertisement
Advertisement