ਸਕੂਲੀ ਬੱਸ ਖੇਤਾਂ ’ਚ ਪਲਟੀ, ਕਈ ਵਿਦਿਆਰਥੀ ਜ਼ਖ਼ਮੀ
ਬਟਾਲਾ ਦੇ ਨਿੱਜੀ ਸਕੂਲ ਦੀ ਬੱਸ ਕਾਦੀਆਂ ਨੇੜੇ ਲੀਰ ਕਲਾਂ ਰੋਡ ’ਤੇ ਪਲਟ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਨੇ ਡਲਾ ਮੋੜ ਦੀ ਸੜਕ ਖ਼ਰਾਬ ਹੋਣ ਕਾਰਨ ਬੱਸ ਨੂੰ ਲੀਰ ਕਲਾਂ ਰੋਡ ’ਤੇ ਪਾ ਦਿੱਤਾ।...
Advertisement
ਬਟਾਲਾ ਦੇ ਨਿੱਜੀ ਸਕੂਲ ਦੀ ਬੱਸ ਕਾਦੀਆਂ ਨੇੜੇ ਲੀਰ ਕਲਾਂ ਰੋਡ ’ਤੇ ਪਲਟ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਨੇ ਡਲਾ ਮੋੜ ਦੀ ਸੜਕ ਖ਼ਰਾਬ ਹੋਣ ਕਾਰਨ ਬੱਸ ਨੂੰ ਲੀਰ ਕਲਾਂ ਰੋਡ ’ਤੇ ਪਾ ਦਿੱਤਾ। ਲੀਰ ਕਲਾਂ ਰੋਡ ਘੱਟ ਚੌੜੀ ਹੈ, ਜਿਸ ਕਾਰਨ ਕੁੱਝ ਦੂਰੀ ’ਤੇ ਜਾ ਕੇ ਬੱਸ ਖੇਤਾਂ ਵਿੱਚ ਪਲਟ ਗਈ। ਇਸ ਬੱਸ ਵਿੱਚ 20-25 ਵਿਦਿਆਰਥੀ ਸਵਾਰ ਦੱਸੇ ਜਾ ਰਹੇ ਸਨ। ਪਿੰਡ ਦੇ ਲੋਕਾਂ ਨੇ ਬੱਚਿਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਪਿੰਡ ਵਾਸੀਆਂ ਅਨੁਸਾਰ 20 ਦੇ ਕਰੀਬ ਵਿਦਿਆਰਥੀਆਂ ਦੇ ਮਾਮੂਲੀ ਸੱਟਾਂ ਲੱਗੀਆਂ। ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਘਰ ਲੈ ਗਏ। ਕਾਦੀਆਂ ਥਾਣਾ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀ ਦੇ ਜ਼ਖ਼ਮੀ ਹੋਣ ਦਾ ਖੰਡਨ ਕਰਦਿਆਂ ਦੱਸਿਆ ਕਿ ਬੱਸ ਖ਼ਾਲੀ ਸੀ।
Advertisement
Advertisement