ਵਿਦਿਆਦਾਨ ਟਰੱਸਟ ਵੱਲੋਂ ਵਜ਼ੀਫਾ ਵੰਡ ਸਮਾਗਮ ਅੱਜ
ਸਰਦਾਰਨੀ ਮਨਜੀਤ ਕੌਰ ਘੁਮਾਣ ਚੈਰੀਟੇਬਲ ਟਰੱਸਟ ਵੱਲੋਂ ਭਲਕੇ ਸਾਲਾਨਾ ਵਜ਼ੀਫ਼ਾ ਵੰਡ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ’ਚ ਕੀਤਾ ਜਾ ਰਿਹਾ ਹੈ। ਇਸ ਮੌਕੇ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਲਈ ਸਾਢੇ ਦਸ ਲੱਖ ਰੁਪਏ ਵੰਡੇ ਜਾਣਗੇ। ਅਮਰੀਕਾ ’ਚ ਵੱਡੇ...
Advertisement
ਸਰਦਾਰਨੀ ਮਨਜੀਤ ਕੌਰ ਘੁਮਾਣ ਚੈਰੀਟੇਬਲ ਟਰੱਸਟ ਵੱਲੋਂ ਭਲਕੇ ਸਾਲਾਨਾ ਵਜ਼ੀਫ਼ਾ ਵੰਡ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ’ਚ ਕੀਤਾ ਜਾ ਰਿਹਾ ਹੈ। ਇਸ ਮੌਕੇ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਲਈ ਸਾਢੇ ਦਸ ਲੱਖ ਰੁਪਏ ਵੰਡੇ ਜਾਣਗੇ। ਅਮਰੀਕਾ ’ਚ ਵੱਡੇ ਕਾਰੋਬਾਰੀ ਹਰਸ਼ਰਨ ਸਿੰਘ ਅਤੇ ਅਮਰਬੀਰ ਸਿੰਘ ਵੱਲੋਂ ਇਹ ਸਮਾਗਮ ਆਪਣੇ ਮਾਤਾ ਮਨਜੀਤ ਕੌਰ ਅਤੇ ਪਿਤਾ ਮਾਸਟਰ ਹਰਭਜਨ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਸਕੂਲ ਪ੍ਰਿੰਸੀਪਲ ਪ੍ਰਭਜੀਤ ਸਿੰਘ ਘੁੰਮਣ, ਪ੍ਰਾਜੈਕਟ ਮੈਨੇਜਰ ਵਰਸ਼ਾ ਰਾਣਾ, ਮਲਕੀਅਤ ਸਿੰਘ ਸ਼ੈਲੋਵਾਲ, ਸੂਬਾ ਸਿੰਘ ਖਹਿਰਾ ਨੇ ਦੱਸਿਆ ਕਿ ਘੁਮਾਣ ਬ੍ਰਦਰਜ਼ ਵੱਲੋਂ ਇਸ ਤੋਂ ਪਹਿਲਾਂ ਵੀ ਮਾਲੀ ਸਹਾਇਤਾ ਦਿੱਤੀ ਗਈ। ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ’ਚ ਦੋ ਕਰੋੜ ਰੁਪਏ ਲਗਾ ਕੇ ਖੇਡ ਸਟੇਡੀਅਮ ਉਸਾਰਿਆ ਜਾ ਰਿਹਾ ਹੈ। ਜਦੋਂ ਕਿ ਪਿੰਡ ਸ਼ੈਲੋਵਾਲ ਤੇ ਸੱਖੋਵਾਲ ਦੇ ਲੋੜਵੰਦ ਲੋਕਾਂ ਨੂੰ ਮਹੀਨੇਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ।
Advertisement
Advertisement