ਸਰਕਾਰੀਆ ਸੇਵਾ-ਮੁਕਤ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਣੇ
ਅਜਨਾਲਾ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿੱਚ ਸੇਵਾ ਮੁਕਤ ਹੋਏ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੇ ਉਦੇਸ਼ ਨਾਲ ਵੱਖਰੀ ਯੂਨੀਅਨ ਦਾ ਗਠਨ ਕਰਦਿਆਂ ਬਾਰਡਰ ਜ਼ੋਨ ਸਾਬਕਾ ਪ੍ਰਧਾਨ ਅਤੇ ਜੁਆਇੰਟ ਫੋਰਮ ਦੇ ਆਗੂ ਰਹੇ ਅਮਰਜੀਤ ਸਿੰਘ ਸਰਕਾਰੀਆ...
Advertisement
ਅਜਨਾਲਾ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿੱਚ ਸੇਵਾ ਮੁਕਤ ਹੋਏ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੇ ਉਦੇਸ਼ ਨਾਲ ਵੱਖਰੀ ਯੂਨੀਅਨ ਦਾ ਗਠਨ ਕਰਦਿਆਂ ਬਾਰਡਰ ਜ਼ੋਨ ਸਾਬਕਾ ਪ੍ਰਧਾਨ ਅਤੇ ਜੁਆਇੰਟ ਫੋਰਮ ਦੇ ਆਗੂ ਰਹੇ ਅਮਰਜੀਤ ਸਿੰਘ ਸਰਕਾਰੀਆ ਨੂੰ ਯੂਨੀਅਨ ਦਾ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ। ਇਸ ਮੌਕੇ ਸਰਕਾਰੀਆ ਨੇ ਕਿਹਾ ਕਿ ਉਹ ਸੇਵਾ ਮੁਕਤ ਕਰਮਚਾਰੀਆਂ ਦੇ ਹੱਕਾਂ ਦੀ ਪ੍ਰਾਪਤੀ ਲਈ ਹਮੇਸ਼ਾ ਤੱਤਪਰ ਰਹਿਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਦਾ ਵਿਸਥਾਰ ਕਰਕੇ ਮਿਹਨਤੀ ਆਗੂਆਂ ਨੂੰ ਅੱਗੇ ਲਿਆਂਦਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਪੰਡੋਰੀ, ਹਰਜਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।-ਪੱਤਰ ਪ੍ਰੇਰਕ
Advertisement
Advertisement
×