DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਨੂੰ ਸਿਜਦਾ

ਸ਼ਹੀਦਾਂ ਦੀ ਸੂਰਬੀਰਤਾ ਨੂੰ ਸਮਰਪਿਤ ਕਵਿਤਾ ਤੇ ਨਾਟਕ ਦੀ ਪੇਸ਼ਕਾਰੀ

  • fb
  • twitter
  • whatsapp
  • whatsapp
featured-img featured-img
ਸਨਮਾਨਿਤ ਕੀਤੇ ਸਾਰਾਗੜ੍ਹੀ ਫਾਊਡੇਸ਼ਨ ਦੇ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਜੋਸਨ ਅਤੇ ਜਨਰਲ ਜੇ.ਜੇ.ਸਿੰਘ ਤੇ ਹੋਰ।
Advertisement
ਸਾਰਾਗੜ੍ਹੀ ਫਾਊਂਡੇਸ਼ਨ ਦਿਵਸ ਮੌਕੇ ਸਿੱਖ ਸੰਸਥਾਵਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਵਿੱਦਿਅਕ ਸੰਸਥਾ ਅਤੇ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਾਰਾਗੜ੍ਹੀ ਯੁੱਧ ਦੇ ਸ਼ਹੀਦ ਸਿੱਖ ਸੈਨਿਕਾਂ ਦੀ ਬਹਾਦਰੀ ਨੂੰ ਸਮਰਪਿਤ ਯਾਦਗਾਰੀ ਸਮਾਗਮ ਕੀਤੇ ਗਏ। ਇਸ ਮੌਕੇ ਫਾਊਂਡੇਸ਼ਨ ਦੇ ਵਫਦ ਜਿਸ ਵਿੱਚ ਸਾਬਕਾ ਭਾਰਤੀ ਅਤੇ ਬਰਤਾਨਵੀ ਫੌਜੀ ਅਧਿਕਾਰੀ ਸ਼ਾਮਲ ਹਨ, ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਸਬੰਧੀ ਪਹਿਲਾਂ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਵਿਦਿਅਕ ਸੰਸਥਾ ਦੇ ਵਿਹੜੇ ਵਿੱਚ ਸਮਾਗਮ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ ਡਾਇਰੈਕਟਰ ਜਗਦੀਸ਼ ਸਿੰਘ ਨੇ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ। ਕਾਮਰਸ ਕਾਲਜ ਦੀ ਪ੍ਰਿੰਸੀਪਲ ਡਾ. ਨਵਦੀਪ ਕੌਰ ਅਤੇ ਸੰਸਥਾ ਦੇ ਵਧੀਕ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ, ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਸੂਰਬੀਰਤਾ ਨੂੰ ਸਮਰਪਿਤ ਕਵਿਤਾ ਤੇ ਨਾਟਕ ਦੀ ਪੇਸ਼ਕਾਰੀ ਕੀਤੀ। ਸੰਸਥਾ ਵੱਲੋਂ ਵਫਦ ਵਿੱਚ ਸ਼ਾਮਲ ਸਾਬਕਾ ਫੌਜੀਆਂ ਤੇ ਹੋਰਨਾ ਦਾ ਸਨਮਾਨ ਕੀਤਾ ਗਿਆ।

ਚੀਫ ਖ਼ਾਲਸਾ ਦੀਵਾਨ ਵੱਲੋਂ ਇਸ ਸਬੰਧੀ ਸਮਾਗਮ ਸ੍ਰੀ ਕਲਗੀਧਰ ਆਡੀਟੋਰੀਅਮ ਵਿੱਚ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਵਿਦਵਾਨਾਂ ਵੱਲੋਂ ਸਾਰਾਗੜ੍ਹੀ ਦੇ ਯੁੱਧ ਦੇ ਇਤਿਹਾਸ ਅਤੇ ਸੂਰਮਗਤੀ ਦੀ ਅਦੁੱਤੀ ਮਿਸਾਲ ਕਾਇਮ ਕਰਨ ਵਾਲੇ ਸੈਨਿਕਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ। ਸਮਾਗਮ ਵਿੱਚ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਿੰਦਰਪਾਲ ਸਿੰਘ ਜੋਸਨ ਅਤੇ ਜਨਰਲ ਜੇ.ਜੇ.ਸਿੰਘ ਰਿਟਾ: (ਪਹਿਲੇ ਸਿੱਖ ਆਰਮੀ ਚੀਫ਼, ਭਾਰਤ) ਨੇ ਵੀ ਸੰਬੋਧਨ ਕੀਤਾ ।

Advertisement

ਪ੍ਰੋਗਰਾਮ ਦਾ ਅਗਾਜ਼ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਰਣਜੀਤ ਐਵੀਨਿਊ ਦੀ ਕੀਰਤਨ ਟੀਮ ਵੱਲੋਂ ਸ਼ਬਦ ਗਾਇਨ ਅਤੇ ਬੱਚਿਆਂ ਵੱਲੋਂ ਗਤਕਾ ਪ੍ਰਦਰਸ਼ਨ ਨਾਲ ਹੋਇਆ। ਇਸ ਮਗਰੋਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਫੌਜੀ ਵਫਦ ਅਤੇ ਆਏ ਸਮੂਹ ਮਹਿਮਾਨਾਂ ਦਾ ਸੁਆਗਤ ਕੀਤਾ। ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਡਾ.ਗੁਰਿੰਦਰਪਾਲ ਸਿੰਘ ਨੇ ਸਾਰਾਗੜ੍ਹੀ ਦੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੇ ਹਾਲਾਤ, 21 ਅਣਖੀ ਸਿੱਖਾਂ ਵੱਲੋਂ 10,000 ਅਫਗਾਨੀਆਂ ਦੇ ਸਨਮੁੱਖ ਦਿਖਾਈ ਗਈ ਦ੍ਰਿੜ੍ਹਤਾ ਅਤੇ ਬਹਾਦਰੀ ਨਾਲ ਕੀਤੇ ਗਏ ਮੁਕਾਬਲੇ ਦਾ ਵੇਰਵਾ ਸਾਂਝਾ ਕੀਤਾ ਅਤੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਬਣਾਈਆਂ ਗਈਆਂ ਯਾਦਗਾਰਾਂ ਅਤੇ ਮਾਡਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

Advertisement

ਸਾਰਾਗੜ੍ਹੀ ਫਾਊਂਡੇਸ਼ਨ ਦੇ ਜਨਰਲ ਜੇ.ਜੇ. ਸਿੰਘ (ਰਿਟਾ:) ਮੇਜਰ ਜਨਰਲ ਜਾਨ ਕੇਂਡਲ, ਮੇਜਰ ਮਨੀਸ਼ ਚੌਹਾਨ, ਸਕੁਆਡਰਨ ਲੀਡਰ ਮਨਦੀਪ ਕੌਰ ਨੇ ਵੀ ਸਾਰਾਗੜ੍ਹੀ ਦੇ ਮਹਾਨ ਸਿੱਖ ਯੋਧਿਆਂ ਦੀ ਲਾਸਾਨੀ ਕੁਰਬਾਨੀਆਂ ਨੂੰ ਨਮਨ ਕਰਦੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਾਰਾਗੜ੍ਹੀ ਯੁੱਧ ਦੀ ਅਗਵਾਈ ਕਰਨ ਵਾਲੇ ਹਵਲਦਾਰ ਈਸ਼ਰ ਸਿੰਘ ਦੀ ਪੰਜਵੀਂ ਪੀੜ੍ਹੀ ਦੇ ਵਾਰਸ ਸੰਤੋਖ ਸਿੰਘ ਪੁੱਜੇ ਜਿਨ੍ਹਾਂ ਨੂੰ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਨਮਾਨਿਤ ਕੀਤਾ ਗਿਆ।

Advertisement
×