ਲੁਟੇਰੇ ਪਿਸਤੌਲ ਖੋਹ ਕੇ ਫਰਾਰ
ਇਲਾਕੇ ਦੇ ਪਿੰਡ ਰੁੜੇਆਸਲ ਦੇ ਵਾਸੀ ਪ੍ਰੇਮ ਸਿੰਘ ਨੂੰ ਲੁਟੇਰੇ ਜਖਮੀ ਕਰਕੇ ਉਸਦਾ ਲਾਇਸੈਂਸੀ ਪਿਸਤੌਲ ਖੋਹ ਕੇ ਲੈ ਗਏ। ਪ੍ਰੇਮ ਸਿੰਘ ਤਰਨ ਤਾਰਨ ਤੋਂ ਸੋਮਵਾਰ ਦੀ ਰਾਤ ਵੇਲੇ ਮੋਪੇਡ ’ਤੇ ਆਪਣੇ ਘਰ ਨੂੰ ਪਰਤ ਰਿਹਾ ਸੀ ਕਿ ਰਾਹ ਵਿੱਚ ਬੁੱਘਾ...
Advertisement
ਇਲਾਕੇ ਦੇ ਪਿੰਡ ਰੁੜੇਆਸਲ ਦੇ ਵਾਸੀ ਪ੍ਰੇਮ ਸਿੰਘ ਨੂੰ ਲੁਟੇਰੇ ਜਖਮੀ ਕਰਕੇ ਉਸਦਾ ਲਾਇਸੈਂਸੀ ਪਿਸਤੌਲ ਖੋਹ ਕੇ ਲੈ ਗਏ। ਪ੍ਰੇਮ ਸਿੰਘ ਤਰਨ ਤਾਰਨ ਤੋਂ ਸੋਮਵਾਰ ਦੀ ਰਾਤ ਵੇਲੇ ਮੋਪੇਡ ’ਤੇ ਆਪਣੇ ਘਰ ਨੂੰ ਪਰਤ ਰਿਹਾ ਸੀ ਕਿ ਰਾਹ ਵਿੱਚ ਬੁੱਘਾ ਪਿੰਡ ਨੇੜੇ ਉਸ ਨੂੰ ਤਿੰਨ ਲੁਟੇਰਿਆਂ ਨੇ ਘੇਰ ਲਿਆ ਅਤੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ| ਲੁਟੇਰਿਆਂ ਨੇ ਉਸ ਦਾ ਲਾਇਸੈਂਸੀ ਪਿਸਤੌਲ ਵੀ ਖੋਹ ਲਿਆ। ਰੌਲਾ ਪਾਉਣ ’ਤੇ ਲੁਟੇਰਿਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਪ੍ਰੇਮ ਸਿੰਘ ਨੂੰ ਉਸ ਦੇ ਪਰਿਵਾਰ ਨੇ ਹਸਪਤਾਲ ਦਾਖਲ ਕਰਾਇਆ। ਸਥਾਨਕ ਥਾਣਾ ਸਦਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਬੀਐੱਨਐੱਸ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ।
Advertisement
Advertisement