DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਹਤ ਫਾਊਂਡੇਸ਼ਨ ਵੱਲੋਂ 100 ਅਧਿਆਪਕਾਂ ਦਾ ਸਨਮਾਨ

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਆਡੀਟੋਰੀਅਮ ਵਿੱਚ ਸਮਾਗਮ

  • fb
  • twitter
  • whatsapp
  • whatsapp
featured-img featured-img
ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਫਾਊਂਡੇਸ਼ਨ ਦੇ ਆਗੂ। 
Advertisement

ਰਾਹਤ ਫਾਊਂਡੇਸ਼ਨ ਕਾਦੀਆਂ ਵੱਲੋਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਆਡੀਟੋਰੀਅਮ ਵਿੱਚ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਸਨਮਾਨ ਸਮਾਗਮ ਕਰਵਾਇਆ। ਫਾਊਂਡੇਸ਼ਨ ਦੇ ਸਰਪ੍ਰਸਤ ਜਗਦੇਵ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਧਾਨ ਰਾਮ ਲਾਲ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨਾਂ ਵੱਜੋਂ ਡੀਐੱਸਪੀ ਕਸਤੂਰੀ ਲਾਲ ਸਲੋਤਰਾ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਸਿੰਘ ਭਾਟੀਆ, ਸਾਬਕਾ ਉਪ ਜਿਲ੍ਹਾ ਸਿੱਖਿਆ ਅਫਸਰ ਸਰਦਾਰ ਲਖਵਿੰਦਰ ਸਿੰਘ, ਪ੍ਰੋਫੈਸਰ ਵੀ ਕੇ ਗੁਪਤਾ, ਮਾਸਟਰ ਗੁਰਬਖਸ਼ ਸਿੰਘ ਬਾਜਵਾ ,ਸਾਬਕਾ ਪ੍ਰਿੰਸੀਪਲ ਕੁਲਵੰਤ ਸਿੰਘ ਸ਼ਾਮਲ ਹੋਏ। ਇਸ ਮੌਕੇ ਵਿਦਿਅਕ ਖੇਤਰ ਸਣੇ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਜਕਾਰੀ ਕਰਨ ਵਾਲੇ ਅਧਿਆਪਕਾਂ, ਸੀਨੀਅਰ ਅਧਿਆਪਕਾਂ, ਸਿੱਖਿਆ ਸ਼ਾਸਤਰੀਆਂ ਨੂੰ ਸੰਸਥਾ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਕੇਵਲ ਸਿੰਘ ਭਰਥ, ਤਜਿੰਦਰ ਸਿੰਘ ਹੈੱਡ ਟੀਚਰ, ਲੈਕਚਰਾਰ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਬਲਰਾਜ ਸਿੰਘ ਬਾਜਵਾ, ਲੈਕ. ਵਰਿੰਦਰ ਸਿੰਘ ਵਡਾਲਾ, ਲੈਕਚਰਾਰ ਪ੍ਰਦੀਪ ਸਹਿਗਲ, ਮਾਸਟਰ ਬਚਿੱਤਰ ਸਿੰਘ,ਮਾਸਟਰ ਅਮਰਜੀਤ ਸਿੰਘ, ਮਾਸਟਰ ਪਵਨ ਕੁਮਾਰ, ਲੈਕਚਰਾਰ ਬਲਰਾਜ ਸਿੰਘ ਪੱਡਾ ਸ੍ਰੀ ਹਰਗੋਬਿੰਦਪੁਰ, ਲੈਕ ਅਮਰਿੰਦਰ ਸਿੰਘ,, ਗੁਰਨਾਮ ਸਿੰਘ ਮੰਡ ,ਪ੍ਰਿੰਸੀਪਲ ਜਸਬੀਰ ਕੌਰ, ਪ੍ਰਬੋਧ ਕੁਮਾਰ ਸੁਪਰਡੰਟ ਜ਼ਿਲ੍ਹਾ ਸਿੱਖਿਆ ਅਫਸਰ, ਸਾਰੇ ਬੀਐਨਓ , ਬੀਆਰਪੀ ਸਮੇਤ ਜ਼ਿਲ੍ਹੇ ਦੇ ਲਗਪਗ 100 ਅਧਿਆਪਕਾਂ ਅਤੇ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਮੰਚ ਸੰਚਾਲਨ ਸੇਵਾ ਮੁਕਤ ਡੀਆਰਪੀ ਦਿਲਬਾਗ ਸਿੰਘ ਬਸਰਾਵਾਂ ਨੇ ਕੀਤਾ। ਸਮਾਰੋਹ ਦੌਰਾਨ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਰਾਹਤ ਫਾਊਂਡੇਸ਼ਨ ਦੇ ਮੈਂਬਰਾਂ ਵਿਜੈ ਕੁਮਾਰ ਬੀਐੱਨਓ, ਲੈਕਚਰਾਰ ਕੁਲਭੂਸ਼ਨ ਸਲੋਤਰਾ ਲੈਕਚਰਰ ,ਵਿਪਨ ਕੁਮਾਰੀ ਬੀ.ਐਮ,ਦਿਨੇਸ਼ ਅਬਰੋਲ, ਅਧਿਆਪਕ ਪਵਨ ਕੁਮਾਰ , ਰਣਜੀਤ ਸਿੰਘ ਅਤੇ ਦਿਲਬਾਗ ਸਿੰਘ ਬਸਰਾਵਾਂ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

Advertisement
Advertisement
×