ਹੜ੍ਹ ਪੀੜਤਾਂ ਲਈ ਹੈਲੀਕਾਪਟਰ ਦੇਣਾ ਮੁੱਖ ਮੰਤਰੀ ਦਾ ਸਿਆਸੀ ਸਟੰਟ: ਚੁੱਘ
ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਅੱਜ ਦੀਨਾਨਗਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਪਿੰਡ ਗਾਲ੍ਹੜੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ...
Advertisement
ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਅੱਜ ਦੀਨਾਨਗਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਪਿੰਡ ਗਾਲ੍ਹੜੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੜ੍ਹਾਂ ਨੂੰ ਰੋਕਣ ਦੇ ਲਈ ਪਹਿਲਾਂ ਪੁਖ਼ਤਾ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਪੰਜਾਬ ਦੇ ਲੋਕਾਂ ਇਹ ਸੰਤਾਪ ਨਾ ਝੱਲਣਾ ਪੈਂਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣਾ ਹੈਲੀਕਾਪਟਰ ਜਹਾਜ਼ ਜ਼ਿਲ੍ਹੇ ਵਿੱਚ ਛੱਡ ਕੇ ਇੱਕ ਸਿਆਸੀ ਸਟੰਟ ਖੇਡਿਆ ਹੈ ਜਦਕਿ ਜਹਾਜ਼ ਰਾਹੀਂ ਕਿਸੇ ਨੂੰ ਵੀ ਰਾਸ਼ਨ ਨਹੀਂ ਪਹੁੰਚਿਆ। ਇਸ ਔਖੀ ਘੜੀ ਵਿੱਚ ਗੁਰਦੁਆਰੇ, ਮੰਦਰ, ਸਮਾਜ ਸੇਵੀ ਅਤੇ ਦੇਸ਼ ਦੀ ਫ਼ੌਜ ਡੁੱਬਦੇ ਹੋਏ ਲੋਕਾਂ ਦਾ ਸਹਾਰਾ ਬਣੀ ਹੈ।
Advertisement
Advertisement
×