ਸੰਯੁਕਤ ਕਿਸਾਨ ਮੋਰਚਾ ਪਠਾਨਕੋਟ ਨੇ ਐਲਾਨ ਕੀਤਾ ਕਿ 13 ਅਗਸਤ ਨੂੰ ਪਠਾਨਕੋਟ ਦੇ ਡੀਸੀ ਦਫਤਰ ਤੇ ਬੱਸ ਸਟੈਂਡ ਨਰੋਟ ਜੈਮਲ ਸਿੰਘ ਮੂਹਰੇ ਅਮਰੀਕੀ ਰਾਸ਼ਟਰਪਤੀ ਡੋਨਰਡ ਟਰੰਪ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ। ਇਹ ਐਲਾਨ ਕੁੱਲ ਹਿੰਦ ਕਿਸਾਨ ਸਭਾ ਦੇ ਕੇਵਲ ਕਾਲੀਆ, ਜਮਹੂਰੀ ਕਿਸਾਨ ਸਭਾ ਦੇ ਬਲਦੇਵ ਰਾਜ ਤੇ ਬਲਵੰਤ ਘੋਹ, ਭਾਰਤੀ ਕਿਸਾਨ ਯੂਨੀਅਨ ਦੇ ਕੇਵਲ ਸਿੰਘ ਕੰਗ ਤੇ ਬੂਆ ਸਿੰਘ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਅਮਰੀਕ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਆਈਐਸ ਗੁਲਾਟੀ, ਗੁਰਨਾਮ ਸਿੰਘ ਛੀਨਾ ਆਦਿ ਆਗੂਆਂ ਨੇ ਕੀਤਾ। ਆਗੂਆਂ ਕਿਹਾ ਕਿ ਟਰੰਪ ਸਰਕਾਰ ਵੱਲੋਂ 50 ਪ੍ਰਤੀਸ਼ਤ ਭਾਰਤ ’ਤੇ ਟੈਰਿਫ ਲਗਾਕੇ ਦਬਾਅ ਬਣਾਉਣ ਦਾ ਅਰਥ ਹੈ ਕਿ ਭਾਰਤ ਖੇਤੀ ਸੈਕਟਰ ਨੂੰ ਅਮਰੀਕਾ ਲਈ ਖੋਲ੍ਹ ਦੇਵੇ।