ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਹਿਰਾਂ ਦੇ ਕੰਮ ਨੂੰ ਮਗਨਰੇਗਾ ’ਚੋਂ ਕੱਢਣ ਖ਼ਿਲਾਫ਼ ਰੋਸ

ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ’ਚੋਂ ਨਹਿਰਾਂ ਦੇ ਕੰਮ ਨੂੰ ਕਥਿਤ ਤੌਰ ’ਤੇ ਸਾਜ਼ਿਸ਼ ਤਹਿਤ ਬਾਹਰ ਕੱਢਣ ਖ਼ਿਲਾਫ਼ ਪਿੰਡਾਂ ਵਿੱਚ ਚਲਾਈ ਜਾ ਰਹੀਆਂ ਮੀਟਿੰਗਾਂ ਅਤੇ ਰੈਲੀਆਂ ਦੀ ਮੁਹਿੰਮ ਤਹਿਤ ਪਿੰਡ ਬੱਬੇਹਾਲੀ ਵਿੱਚ ਮੀਟਿੰਗ ਕੀਤੀ ਗਈ। ਦੱਸਣਯੋਗ ਹੈ ਕਿ ਇਸ ਪਿੰਡ...
ਬੈਠਕ ਨੂੰ ਸੰਬੋਧਨ ਕਰਦੀ ਹੋਏ ਬਿਮਲ ਕੌਰ।
Advertisement

ਕੇਂਦਰ ਸਰਕਾਰ ਵੱਲੋਂ ਮਗਨਰੇਗਾ ਸਕੀਮ ’ਚੋਂ ਨਹਿਰਾਂ ਦੇ ਕੰਮ ਨੂੰ ਕਥਿਤ ਤੌਰ ’ਤੇ ਸਾਜ਼ਿਸ਼ ਤਹਿਤ ਬਾਹਰ ਕੱਢਣ ਖ਼ਿਲਾਫ਼ ਪਿੰਡਾਂ ਵਿੱਚ ਚਲਾਈ ਜਾ ਰਹੀਆਂ ਮੀਟਿੰਗਾਂ ਅਤੇ ਰੈਲੀਆਂ ਦੀ ਮੁਹਿੰਮ ਤਹਿਤ ਪਿੰਡ ਬੱਬੇਹਾਲੀ ਵਿੱਚ ਮੀਟਿੰਗ ਕੀਤੀ ਗਈ। ਦੱਸਣਯੋਗ ਹੈ ਕਿ ਇਸ ਪਿੰਡ ਦੇ ਕਾਮਿਆਂ ਨੇ ਜੋ ਮਗਨਰੇਗਾ ਦਾ ਕੰਮ ਕੀਤਾ ਹੋਇਆ ਹੈ, ਉਸ ਦੇ ਕਈ ਮਸਟਰੋਲਾਂ ਦੇ ਪੈਸੇ ਖਾਤਿਆਂ ਵਿੱਚ ਨਹੀਂ ਆਏ। ਪਿੰਡ ਵਿੱਚ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਕਨਵੀਨਰ ਬਿਮਲ ਕੌਰ, ਪਿੰਡ ਦੇ ਆਗੂ ਰਾਜ ਕੁਮਾਰ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਗੁਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ 21 ਜੁਲਾਈ ਨੂੰ ਜ਼ਿਲ੍ਹਾ ਜਥੇਬੰਦਕ ਕਮੇਟੀ ਦੀ ਕੀਤੀ ਜਾ ਰਹੀ ਹੰਗਾਮੀ ਮੀਟਿੰਗ ਵਿੱਚ ਅਗਲਾ ਐਕਸ਼ਨ ਉਲੀਕਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੋ ਮਜ਼ਦੂਰਾਂ ਨੂੰ 100 ਦਿਨ ਦੇ ਰੁਜ਼ਗਾਰ ਦੀ 2005 ਵਿੱਚ ਗਾਰੰਟੀ ਮਿਲੀ ਸੀ, ਉਸ ਗਾਰੰਟੀ ਨੂੰ ਸਾਜ਼ਿਸ਼ ਤਹਿਤ ਖੋਹਿਆ ਜਾ ਰਿਹਾ ਹੈ। ਸਾਜ਼ਿਸ਼ ਤਹਿਤ ਖੋਹਣ ਦੀ ਕੜੀ ਵਜੋਂ ਪਹਿਲਾਂ ਬਰਮਿਆ, ਸੜਕਾਂ ਆਦਿ ਦੀ ਸਫ਼ਾਈ ਦਾ ਕੰਮ ਮਗਨਰੇਗਾ ’ਚੋਂ ਬਾਹਰ ਕੱਢਿਆ ਗਿਆ ਅਤੇ ਹੁਣ ਮੌਜੂਦਾ ਸਮੇਂ ਨਹਿਰਾਂ, ਕੱਸੀਆਂ, ਖਾਲ਼ਾਂ, ਡਰੇਨਾਂ ਆਦਿ ਦੇ ਕੰਮਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਹੈ। ਇਸ ਡਾਕੇ ਨੂੰ ਮਜ਼ਦੂਰ ਜਮਾਤ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ।

Advertisement

Advertisement