ਪਰਜਾਪਤ ਸੁਸਾਇਟੀ ਵੱਲੋਂ ਅਹਿਮ ਮੁੱਦਿਆਂ ’ਤੇ ਚਰਚਾ
ਹਲਕਾ ਦਸੂਹਾ ਦੇ ਪਰਜਾਪਤ ਸਮਾਜ ਦੀ ਜਥੇਬੰਦੀ ਸ੍ਰੀ ਦਕਸ਼ ਪਰਜਾਪਤੀ ਵੈੱਲਫੇਅਰ ਸੁਸਾਇਟੀ ਦੀ ਅਹਿਮ ਬੈਠਕ ਮਿਸ਼ਨ ਰੋਡ ’ਤੇ ਹੋਈ। ਬੈਠਕ ਦੀ ਅਗਵਾਈ ਚੇਅਰਮੈਨ ਜਸਵੰਤ ਸਿੰਘ ਪਪੂ ਸੋਹਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ ਨੇ ਕੀਤੀ, ਜਿਸ ਵਿੱਚ ਪਰਜਾਪਤ...
Advertisement
ਹਲਕਾ ਦਸੂਹਾ ਦੇ ਪਰਜਾਪਤ ਸਮਾਜ ਦੀ ਜਥੇਬੰਦੀ ਸ੍ਰੀ ਦਕਸ਼ ਪਰਜਾਪਤੀ ਵੈੱਲਫੇਅਰ ਸੁਸਾਇਟੀ ਦੀ ਅਹਿਮ ਬੈਠਕ ਮਿਸ਼ਨ ਰੋਡ ’ਤੇ ਹੋਈ। ਬੈਠਕ ਦੀ ਅਗਵਾਈ ਚੇਅਰਮੈਨ ਜਸਵੰਤ ਸਿੰਘ ਪਪੂ ਸੋਹਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ ਨੇ ਕੀਤੀ, ਜਿਸ ਵਿੱਚ ਪਰਜਾਪਤ ਧਰਮ ਸਭਾ ਦੇ ਪ੍ਰਧਾਨ ਚਮਨ ਲਾਲ ਜੰਬਾ ਅਤੇ ਡਾ. ਪਿਊਸ਼ ਜੰਬਾ ਵੀ ਸ਼ਾਮਲ ਹੋਏ। ਮੈਂਬਰਾਂ ਨੇ ਬਿਰਾਦਰੀ ਨਾਲ ਸਬੰਧਤ ਮੁੱਖ ਮੁੱਦਿਆਂ ਅਤੇ ਦਰਪੇਸ਼ ਸਮਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪਰਜਾਪਤ ਸਮਾਜ ਨੂੰ ਇਕ ਮੰਚ’‘ਤੇ ਇਕਠੇ ਰਹਿਣ ਦੀ ਲੋੜ ਹੈ ਕਿਉਕਿ ਇਕੱਲਾ ਕੋਈ ਤਾਕਤਵਰ ਨਹੀਂ ਹੁੰਦਾ, ਸਗੋਂ ਇਕਜੁਟਤਾ ਤੇ ਆਪਸੀ ਸਾਂਝ ਹੀ ਸਾਨੂੰ ਤਾਕਤਵਰ ਬਣਾ ਸਕਦੀ ਹੈ।
Advertisement
Advertisement
×