ਪਿਸਤੌਲ ਤੇ ਕਾਰਤੂਸ ਬਰਾਮਦ
ਪੱਤਰ ਪ੍ਰੇਰਕ ਤਰਨ ਤਾਰਨ, 28 ਜੂਨ ਥਾਣਾ ਸਦਰ ਪੱਟੀ ਦੀ ਪੁਲੀਸ ਨੇ ਇਕ ਵਿਅਕਤੀ ਤੋਂ ਅਸਲਾ ਬਰਾਮਦ ਕੀਤਾ ਹੈ| ਮੁਲਜ਼ਮ ਦੀ ਪਛਾਣ ਧਰਮਬੀਰ ਸਿੰਘ ਵਾਸੀ ਦਾਸੂਵਾਲ ਮੰਡੀ (ਵਲਟੋਹਾ) ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਦੇਸੀ ਪਿਸਤੌਲ ਅਤੇ ਦੋ ਕਾਰਤੂਸ...
Advertisement
ਪੱਤਰ ਪ੍ਰੇਰਕ
ਤਰਨ ਤਾਰਨ, 28 ਜੂਨ
Advertisement
ਥਾਣਾ ਸਦਰ ਪੱਟੀ ਦੀ ਪੁਲੀਸ ਨੇ ਇਕ ਵਿਅਕਤੀ ਤੋਂ ਅਸਲਾ ਬਰਾਮਦ ਕੀਤਾ ਹੈ| ਮੁਲਜ਼ਮ ਦੀ ਪਛਾਣ ਧਰਮਬੀਰ ਸਿੰਘ ਵਾਸੀ ਦਾਸੂਵਾਲ ਮੰਡੀ (ਵਲਟੋਹਾ) ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ| ਏਐੱਸਆਈ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਘੜਿਆਲਾ ਤੋਂ ਗਸ਼ਤ ਕਰਦਿਆਂ ਇਲਾਕੇ ਦੇ ਪਿੰਡ ਮਾਨ ਜੰਡ ਨੇੜਿਓਂ ਮੁਲਜ਼ਮ ਨੂੰ ਰੋਕ ਕੇ ਤਲਾਸ਼ੀ ਕੀਤੀ ਤਾਂ ਉਸ ਤੋਂ ਇਹ ਨਾਜਾਇਜ਼ ਅਸਲਾ ਬਰਾਮਦ ਹੋਇਆ| ਇਸ ਸਬੰਧੀ ਪੁਲੀਸ ਨੇ ਅਸਲਾ ਐਕਟ ਦੀ ਧਾਰਾ 25, 54, 59 ਤਹਿਤ ਕੇਸ ਦਰਜ ਕਰ ਲਿਆ ਹੈ।
Advertisement
×