DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਠਾਨਕੋਟ ਦੀ ਧੀ ਦੀਕਸ਼ਾ ਲੈਫਟੀਨੈਂਟ ਬਣੀ

ਦੇਸ਼ ਭਰ ਵਿੱਚੋਂ ਸੀਡੀਐੱਸ ਵਿੱਚ 8ਵਾਂ ਰੈਂਕ ਹਾਸਲ ਕੀਤਾ
  • fb
  • twitter
  • whatsapp
  • whatsapp
featured-img featured-img
ਦੀਕਸ਼ਾ ਨਾਲ ਖੜ੍ਹੇ ਹੋਏ ਉਸ ਦੇ ਪਿਤਾ ਪਵਨ ਕੁਮਾਰ ਅਤੇ ਹੋਰ।
Advertisement

ਐੱਨਪੀ ਧਵਨ

ਪਠਾਨਕੋਟ, 27 ਮਈ

Advertisement

ਸ਼ਹਿਰ ਦੇ ਸਰਾਈਂ ਮੁਹੱਲਾ ਦੀ ਰਹਿਣ ਵਾਲੀ ਅਤੇ ਕਾਰੋਬਾਰੀ ਪਵਨ ਕੁਮਾਰ (ਡਿਪਲੂ) ਦੀ ਧੀ ਦੀਕਸ਼ਾ ਨੇ ਆਲ ਇੰਡੀਆ ਸੀਡੀਐੱਸ (ਕੰਬਾਈਂਡ ਡਿਫੈਂਸ ਸਰਵਿਸਜ਼) ਵਿੱਚ ਅੱਠਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਦੀਕਸ਼ਾ ਦੇ ਪਠਾਨਕੋਟ ਪੁੱਜਣ ’ਤੇ ਉਸ ਨੂੰ ਘਰ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

ਇਸ ਮੌਕੇ ਪਿਤਾ ਪਵਨ ਕੁਮਾਰ ਅਤੇ ਤਾਇਆ ਰਵੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀਕਸ਼ਾ ’ਤੇ ਮਾਣ ਹੈ, ਜਿਸ ਨੇ ਇਹ ਮੁਕਾਮ ਹਾਸਲ ਕਰ ਕੇ ਆਪਣਾ ਅਤੇ ਉਨ੍ਹਾਂ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੀਕਸ਼ਾ ਨੇ 10ਵੀਂ ਕਲਾਸ ਕਰਾਈਸਟ ਦਾ ਕਿੰਗ ਕਾਨਵੈਂਟ ਸਕੂਲ ਪਠਾਨਕੋਟ ਵਿੱਚੋਂ ਪਾਸ ਕੀਤੀ ਤੇ ਫਿਰ 10+2 ਕਲਾਸ ਐੱਮਡੀਕੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਤੋਂ ਕੀਤੀ ਅਤੇ ਬਾਅਦ ਵਿੱਚ ਪੰਜਾਬ ਸਰਕਾਰ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪਰੈਪਰੇਟਰੀ ਇੰਸਟੀਚਿਊਟ ਮੋਹਾਲੀ ਤੋਂ ਗਰੈਜੂਏਸ਼ਨ ਕੀਤੀ।

ਦੀਕਸ਼ਾ ਨੇ ਕਿਹਾ ਕਿ ਉਸ ਨੇ ਬਹੁਤ ਸਖਤ ਮਿਹਨਤ ਕੀਤੀ ਹੈ ਅਤੇ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੁਣ ਉਸ ਦੀ ਅਕਤੂਬਰ ਵਿੱਚ ਟ੍ਰੇਨਿੰਗ ਚੇਨਈ ਵਿੱਚ ਹੋਵੇਗੀ। ਇਸ ਤੋਂ ਬਾਅਦ ਉਸ ਨੂੰ ਲੈਫਟੀਨੈਂਟ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਹੁਣ ਅਗਲੀ ਵਾਰ ਉਹ ਫੌਜ ਦੀ ਵਰਦੀ ਵਿੱਚ ਆਵੇਗੀ। ਇਸ ਮੌਕੇ ਕੇਂਦਰੀ ਮਹਾਜਨ ਸਭਾ ਦੇ ਪ੍ਰਧਾਨ ਨਿਤਿਨ ਮਹਾਜਨ ਲਾਡੀ, ਸਾਬਕਾ ਲਾਇਨ ਕਲੱਬ ਪ੍ਰਧਾਨ ਧੀਰਜ ਮਹਾਜਨ, ਸੁਸ਼ੀਲ ਗੁਪਤਾ, ਅਨੁਭਵ ਮਹਾਜਨ ਸਮੇਤ ਇਲਾਕੇ ਦੇ ਸੈਂਕੜੇ ਲੋਕਾਂ ਨੇ ਵਿਦਿਆਰਥਣ ਦੀਕਸ਼ਾ ਨੂੰ ਮੂੰਹ ਮਿੱਠਾ ਕਰਕੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ।

 

Advertisement
×