ਪਠਾਨਕੋਟ: ਝੱਖੜ ਤੇ ਮੀਂਹ ਮਗਰੋਂ ਬਿਜਲੀ ਸਪਲਾਈ 12 ਘੰਟੇ ਤੱਕ ਰਹੀ ਗੁੱਲ
ਇਥੇ ਬੀਤੀ ਰਾਤ ਆਏ ਤੇਜ਼ ਝੱਖੜ ਅਤੇ ਮੀਂਹ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਦੇ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। 12 ਘੰਟਿਆਂ ਬਾਅਦ ਵੀ ਬਿਜਲੀ ਦੀ ਬਹਾਲੀ ਨਾ ਹੋਣ ਕਰਕੇ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਗਿਆ।...
Advertisement
ਇਥੇ ਬੀਤੀ ਰਾਤ ਆਏ ਤੇਜ਼ ਝੱਖੜ ਅਤੇ ਮੀਂਹ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਦੇ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। 12 ਘੰਟਿਆਂ ਬਾਅਦ ਵੀ ਬਿਜਲੀ ਦੀ ਬਹਾਲੀ ਨਾ ਹੋਣ ਕਰਕੇ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਗਿਆ। ਬਿਜਲੀ ਗੁੱਲ ਹੋਣ ਨਾਲ ਘਰਾਂ ਵਿੱਚ ਮੋਟਰਾਂ ਰਾਹੀਂ ਜਲ ਸਪਲਾਈ ਵੀ ਨਾ ਹੋਇਆ ਅਤੇ ਲੋਕਾਂ ਨੂੰ ਪੀਣ ਤੋਂ ਲੈ ਕੇ ਨਹਾਉਣ ਤੱਕ ਲਈ ਪਾਣੀ ਮੁਹਈਆ ਨਾ ਹੋ ਸਕਿਆ। ਇਸ ਦੇ ਇਲਾਵਾ ਹਨੇਰੀ-ਤੂਫ਼ਾਨ ਨਾਲ ਬਹੁਤ ਸਾਰੇ ਖੇਤਾਂ ਵਿੱਚ ਝੋਨੇ ਦੀ ਖੜ੍ਹੀ ਫਸਲ ਵੀ ਵਿਛ ਗਈ।
ਇਸ ਗੰਭੀਰ ਸਮੱਸਿਆ ’ਤੇ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ‘ਪੀਸੀਟੀ ਹਿਊਮੈਨਿਟੀ’ ਦੇ ਬਾਨੀ ਡਾ. ਜੋਗਿੰਦਰ ਸਿੰਘ ਸਲਾਰੀਆ ਨੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਹਫ਼ਤਾਵਾਰੀ ਮੁਰੰਮਤ ਹੁੰਦੀ ਹੈ ਤਾਂ ਫਿਰ ਥੋੜ੍ਹੀ ਜਿਹੀ ਹਨੇਰੀ ਜਾਂ ਤੂਫ਼ਾਨ ਨਾਲ ਹੀ ਬਿਜਲੀ ਘੰਟਿਆਂ ਜਾਂ ਪੂਰੇ ਦਿਨ ਲਈ ਕਿਉਂ ਗੁੱਲ ਹੋ ਜਾਂਦੀ ਹੈ?
Advertisement
Advertisement
Advertisement
×