ਲੋੜਵੰਦ ਪਰਿਵਾਰ ਦੀਆਂ ਲੜਕੀਆ ਦੇ ਆਨੰਦ ਕਾਰਜ ਕਰਵਾਏ
ਪਿੰਡ ਧੂੰਦਾ ਵਿੱਚ ਮਹਾਂਰਿਸ਼ੀ ਵਾਲਮੀਕਿ ਸੁਸਾਇਟੀ ਵੱਲੋਂ 12ਵੇਂ ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਨਾਲ ਸੰਬੰਧਿਤ ਪੰਜ ਲੜਕੀਆਂ ਦੇ ਆਨੰਦ ਕਾਰਜ ਗੁਰਮਰਿਯਾਦਾ ਅਨੁਸਾਰ ਕਰਵਾਏ ਗਏ। ਇਸ ਮੌਕੇ ਖੁੱਲ੍ਹੇ ਪੰਡਾਲ ’ਚ ਰੱਖੇ ਧਾਰਮਿਕ ਦੀਵਾਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰਮਰਿਯਾਦਾ...
Advertisement
ਪਿੰਡ ਧੂੰਦਾ ਵਿੱਚ ਮਹਾਂਰਿਸ਼ੀ ਵਾਲਮੀਕਿ ਸੁਸਾਇਟੀ ਵੱਲੋਂ 12ਵੇਂ ਸਮਾਗਮ ਦੌਰਾਨ ਲੋੜਵੰਦ ਪਰਿਵਾਰਾਂ ਨਾਲ ਸੰਬੰਧਿਤ ਪੰਜ ਲੜਕੀਆਂ ਦੇ ਆਨੰਦ ਕਾਰਜ ਗੁਰਮਰਿਯਾਦਾ ਅਨੁਸਾਰ ਕਰਵਾਏ ਗਏ। ਇਸ ਮੌਕੇ ਖੁੱਲ੍ਹੇ ਪੰਡਾਲ ’ਚ ਰੱਖੇ ਧਾਰਮਿਕ ਦੀਵਾਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰਮਰਿਯਾਦਾ ਅਨੁਸਾਰ ਆਨੰਦ ਕਾਰਜ ਕਰਵਾਏ ਗਏ। ਪਿੰਡ ਧੂੰਦਾ ਦੇ ਸਰਪੰਚ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਮਹਾਂਰਿਸ਼ੀ ਵਾਲਮੀਕ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਹਨ। ਉੱਥੇ ਹੀ ਨਵੇਂ ਵਿਆਹੇ ਜੋੜਿਆਂ ਨੂੰ ਨਵੇਂ ਜੀਵਨ ਦੀ ਸ਼ੁਰੂਆਤ ਲਈ ਘਰੇਲੂ ਵਰਤੋਂ ਦਾ ਸਾਮਾਨ ਵੀ ਸੁਸਾਇਟੀ ਵੱਲੋਂ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement
Advertisement
×