ਪੱਤਰ ਪ੍ਰੇਰਕ
ਪਠਾਨਕੋਟ, 24 ਜੂਨ
ਇੱਥੇ ਪ੍ਰਤਾਪ ਵਰਲਡ ਸਕੂਲ ਵਿੱਚ ਚੱਲ ਰਹੇ 10 ਰੋਜ਼ਾ ਐੱਨਸੀਸੀ ਨੇਵਲ ਕੈਡੇਟ ਟ੍ਰੇਨਿੰਗ ਕੈਂਪ ਤਹਿਤ ਖੂਨਦਾਨ ਕੈਂਪ ਲਗਾਇਆ ਗਿਆ। ਭਾਰਤੀ ਸੈਨਾ ਦੇ ਬ੍ਰਿਗੇਡੀਅਰ ਅੰਜਨ ਕੁਮਾਰ ਬਸੁਮਤਾਰੀ ਨੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ ਅਤੇ ਕੈਡੇਟਾਂ ਨਾਲ ਸੰਵਾਦ ਕੀਤਾ। ਕੈਂਪ ਵਿੱਚ ਕੈਡੇਟਾਂ ਨੇ ਖੂਨਦਾਨ ਕੀਤਾ।
ਬ੍ਰਿਗੇਡੀਅਰ ਅੰਜਨ ਕੁਮਾਰ ਬਸੁਮਤਾਰੀ ਨੇ ਸੰਵਾਦ ਸੈਸ਼ਨ ਵਿੱਚ ਆਪਣੇ ਸੈਨਾ ਜੀਵਨ ਦੇ ਸਮਰਪਣ, ਸਾਹਸ ਅਤੇ ਅਨੁਸ਼ਾਸਨ ਦੇ ਅਨੁਭਵਾਂ ਨੂੰ ਕੈਡੇਟਾਂ ਨਾਲ ਸਾਂਝਾ ਕੀਤਾ। ਉਨ੍ਹਾਂ ਇਮਾਨਦਾਰੀ, ਅਗਵਾਈ ਅਤੇ ਟੀਮਵਰਕ ਜਿਹੇ ਗੁਣਾਂ ਨੂੰ ਆਰਮਡ ਫੋਰਸਜ਼ ਜਾਂ ਕਿਸੇ ਵੀ ਰਾਸ਼ਟਰੀ ਸੇਵਾ ਖੇਤਰ ਲਈ ਜ਼ਰੂਰੀ ਦੱਸਿਆ। ਉਨ੍ਹਾਂ ਦੇ ਸੰਵਾਦ ਨੇ ਕੈਡੇਟਾਂ ’ਤੇ ਡੂੰਘਾ ਪ੍ਰਭਾਵ ਪਾਇਆ ਅਤੇ ਕਈ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ।
ਕਮਾਂਡਿੰਗ ਅਫਸਰ ਕਮਾਂਡਰ ਐਨ ਨਿਸ਼ਾਂਤ ਨੇ ਕਿਹਾ ਕਿ ਇਹ ਕੈਂਪ ਕੇਵਲ ਟ੍ਰੇਨਿੰਗ ਤੱਕ ਹੀ ਸੀਮਤ ਨਹੀਂ ਹੈ ਬਲਕਿ ਸੇਵਾ, ਸ਼ਕਤੀ ਅਤੇ ਸਮਰਪਣ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਵੀ ਮੌਕਾ ਸਾਬਿਤ ਹੋ ਰਿਹਾ ਹੈ।
ਪ੍ਰਤਾਪ ਵਰਲਡ ਸਕੂਲ ਦੇ ਡਾਇਰੈਕਟਰ ਸਨੀ ਮਹਾਜਨ ਨੇ ਕਿਹਾ ਕਿ ਅਜਿਹੇ ਕੈਂਪਾਂ ਵਿੱਚ ਇਸ ਤਰ੍ਹਾਂ ਦੀ ਪਹਿਲ ਦਾ ਹੋਣਾ ਸਾਡੇ ਲਈ ਮਾਨ ਦੀ ਗੱਲ ਹੈ।