ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਬਲਾਕ ਰਮਦਾਸ ਦੇ ਜੱਟਾਂ ਪਿੰਡ ਵਿੱਚ ਜਲ ਨਿਕਾਸੀ ਦਾ ਕੰਮ ਦਾ ਉਦਘਾਟਨ ਕੀਤਾ। ਇਹ ਕਾਰਜ ਹਾਲ ਹੀ ਵਿੱਚ ਹੜ੍ਹ ਨਾਲ ਪ੍ਰਭਾਵਿਤ ਕਰੀਬ 150 ਏਕੜ ਖੇਤੀ ਵਾਲੀ ਜ਼ਮੀਨ ਵਿੱਚ ਰੁਕੇ ਹੋਏ ਪਾਣੀ ਨੂੰ ਕੱਢਣ ਲਈ ਸ਼ੁਰੂ ਕੀਤਾ ਹੈ। ਇਸ ਕਾਰਜ ਤਹਿਤ ਕਰੀਬ ਚਾਰ ਕਿਲੋਮੀਟਰ ਲੰਬਾ ਪਾਈਪਲਾਈਨ ਨੈੱਟਵਰਕ ਸ਼ਾਮਿਲ ਹੈ, ਜੋ ਖੇਤਾਂ ਵਿੱਚ ਇਕੱਠੇ ਹੋਏ ਪਾਣੀ ਬਾਹਰ ਕੱਢਣ ਵਿੱਚ ਸਮਰੱਥ ਹੈ। ਇਸ ਨਾਲ ਕਿਸਾਨਾਂ ਨੂੰ ਫਿਰ ਤੋਂ ਖੇਤੀਬਾੜੀ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰਹੇਗੀ। ਇਹ ਪਹਿਲ ਸਨ ਫਾਉਂਡੇਸ਼ਨ ਵੱਲੋਂ ਕੀਤੀ ਗਈ ਹੈ ਅਤੇ ਇਸ ਨਾਲ ਕਈ ਪਰਿਵਾਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।ਉਦਘਾਟਨ ਤੋਂ ਬਾਅਦ ਡਾ. ਸਾਹਨੀ ਨੇ ਪਿੰਡ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਵਸੇਬਾ ਕਿੱਟਾਂ ਵੰਡੀਆਂ, ਜਿਨ੍ਹਾਂ ਵਿੱਚ ਬਿਸਤਰ, ਗੱਦੇ, ਕਿਚਨ ਸੈਟ, ਫਰਨੀਚਰ, ਰਾਸ਼ਨ, ਫੋਗਿੰਗ ਮਸ਼ੀਨ ਆਦਿ ਸ਼ਾਮਿਲ ਸਨ। ਡਾ. ਸਾਹਨੀ ਨੇ ਕਿਹਾ ਕੀ ਇਹ ਡੀ-ਵਾਟਰਿੰਗ ਪ੍ਰਾਜੈਕਟ ਕਿਸਾਨਾਂ ਲਈ ਆਮ ਜੀਵਨ ਮੁੜ ਸਥਾਪਤ ਕਰਨ ਵੱਲ ਮਹੱਤਵਪੂਰਨ ਕਦਮ ਹੈ। ਕੋਈ ਵੀ ਕਿਸਾਨ ਕੁਦਰਤੀ ਆਫਤ ਕਾਰਨ ਪ੍ਰੇਸ਼ਾਨ ਨਾ ਹੋਵੇ, ਇਸ ਲਈ ਸਮੇਂ ਸਿਰ ਕਾਰਵਾਈ ਲਾਜ਼ਮੀ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਪੰਜਾਬ ਦੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਕੀਤੇ ਜਾਣਗੇ।