ਨਸ਼ਿਆਂ ਖ਼ਿਲਾਫ਼ ਲਾਮਬੰਦ ਕੀਤਾ
ਇਥੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਵਿੱਚ ਅੱਜ ਮੁੜ ‘ਨਸ਼ਾ ਮੁਕਤੀ ਯਾਤਰਾ’ ਸ਼ੁਰੂ ਕੀਤੀ ਗਈ ਅਤੇ ਅਤੇ ਜਾਗਰੂਕਤਾ ਸਭਾਵਾਂ ਕਰਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੱਜ ‘ਨਸ਼ਾ ਮੁਕਤੀ ਯਾਤਰਾ’ ਤਹਿਤ ਕੌੜੇ, ਮਿੱਠਾਪੁਰ, ਢੋਲਚੱਕ ਅਤੇ...
Advertisement
ਇਥੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਵਿੱਚ ਅੱਜ ਮੁੜ ‘ਨਸ਼ਾ ਮੁਕਤੀ ਯਾਤਰਾ’ ਸ਼ੁਰੂ ਕੀਤੀ ਗਈ ਅਤੇ ਅਤੇ ਜਾਗਰੂਕਤਾ ਸਭਾਵਾਂ ਕਰਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਅੱਜ ‘ਨਸ਼ਾ ਮੁਕਤੀ ਯਾਤਰਾ’ ਤਹਿਤ ਕੌੜੇ, ਮਿੱਠਾਪੁਰ, ਢੋਲਚੱਕ ਅਤੇ ਕਿਸ਼ਨਕੋਟ ਵਿਖੇ ਕਰਵਾਏ ਸਮਾਗਮ ਵਿੱਚ ਅਮਰੀਕ ਸਿੰਘ ਗੋਲਡੀ ਕਿਸ਼ਨਕੋਟ, ਨਸ਼ਾ ਮੁਕਤੀ ਇੰਚਾਰਜ ਦਵਿੰਦਰ ਸਿੰਘ, ਸਰਪੰਚ ਸੁਲੱਖਣ ਸਿੰਘ, ਕੰਵਲਜੀਤ ਸਿੰਘ ਸਰਪੰਚ, ਯੋਨੀ ਘੁਮਾਣ, ਪਰਮਬੀਰ ਸਿੰਘ ਰਾਣਾ ਸਲਾਹਕਾਰ, ਸੁਖਦੇਵ ਸਿੰਘ ਰੋਮੀ ਪੀ.ਏ. ਸਰਪੰਚ ਨਰਿੰਦਰ ਸਿੰਘ ਸਿੰਘ ਘੁਮਾਣ, ਚੇਅਮਰੈਨ ਬੱਬੂ ਚੀਮਾ ਅਤੇ ਪਿੰਡ ਵਾਸੀ ਮੌਜੂਦ ਸਨ।
Advertisement
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਜਿਹੀ ਸਮਾਜਿਕ ਬੁਰਾਈ ਦਾ ਮੁਕੰਮਲ ਖਾਤਮਾ ਕਰਨ ਦਾ ਇਹ ਸਹੀ ਵੇਲਾ ਹੈ, ਜਿਸ ਨੂੰ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਸਾਰੇ ਲੋਕਾਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ।
Advertisement