ਮਨਰੇਗਾ ਵਰਕਰਾਂ ਵੱਲੋਂ ਮੰਗਾਂ ਲਈ ਧਰਨਾ
ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮਨਰੇਗਾ ਵਰਕਰਾਂ ਦੀਆਂ ਮੰਗਾਂ ਸਬੰਧੀ ਬੀਡੀਪੀਓ ਬਲਾਕ ਅਟਾਰੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਰੋਸ ਵਿਖਾਵੇ ਦੀ ਅਗਵਾਈ ਡਾ. ਬਲਵਿੰਦਰ ਸਿੰਘ ਛੇਹਰਟਾ, ਹਰਦੇਵ ਸਿੰਘ ਬਾਸਰਕੇ ਗਿੱਲਾਂ, ਅਮਰੀਕ ਕੌਰ,...
Advertisement
ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮਨਰੇਗਾ ਵਰਕਰਾਂ ਦੀਆਂ ਮੰਗਾਂ ਸਬੰਧੀ ਬੀਡੀਪੀਓ ਬਲਾਕ ਅਟਾਰੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਰੋਸ ਵਿਖਾਵੇ ਦੀ ਅਗਵਾਈ ਡਾ. ਬਲਵਿੰਦਰ ਸਿੰਘ ਛੇਹਰਟਾ, ਹਰਦੇਵ ਸਿੰਘ ਬਾਸਰਕੇ ਗਿੱਲਾਂ, ਅਮਰੀਕ ਕੌਰ, ਕਸ਼ਮੀਰ ਕੌਰ ਨੇ ਕੀਤੀ। ਇਸ ਮੌਕੇ ਮੰਗਲ ਸਿੰਘ ਟਾਂਡਾ, ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੌਲ ਪ੍ਰੇਮ ਚੰਦ ਨੇ ਮੰਗ ਕੀਤੀ ਕਿ ਮਨਰੇਗਾ ਵਰਕਰਾਂ ਦਾ ਬੰਦ ਪਿਆ ਕੰਮ ਤੁਰੰਤ ਚਾਲੂ ਕੀਤਾ ਜਾਵੇ। ਮਨਰੇਗਾ ਵਰਕਰਾਂ ਦੇ ਕਾਫੀ ਸਮੇਂ ਤੋਂ ਰੁਕੇ ਬਕਾਏ ਤੁਰੰਤ ਦਿਤੇ ਜਾਣ। ਮਨਰੇਗਾ ਵਰਕਰਾਂ ਦੇ ਜਾਬ ਕਾਰਡ ਬਿਨਾਂ ਭੇਦਭਾਵ ਬਣਾਏ ਜਾਣ ਅਤੇ ਹਾਜ਼ਰੀ ਜੌਬ ਕਾਰਡਾਂ ’ਤੇ ਲਾਈ ਜਾਵੇ। ਮਨਰੇਗਾ ਵਰਕਰਾਂ ਨੂੰ 100 ਦਿਨ ਕੰਮ ਯਕੀਨੀ ਬਣਾਇਆ ਜਾਵੇ।
Advertisement
Advertisement
×