ਰਾਜਸਥਾਨ ਤੋਂ ਜੰਮੂ-ਕਸ਼ਮੀਰ ਦੁੱਧ ਲੈ ਕੇ ਜਾ ਰਿਹਾ ਟੈਂਕਰ ਬਰੇਕ ਫੇਲ੍ਹ ਹੋ ਜਾਣ ਕਾਰਨ ਮਾਧੋਪੁਰ ’ਚ ਪਲਟ ਗਿਆ। ਟੈਂਕਰ ਡਰਾਈਵਰ ਸ਼ਾਹਦੁਲ ਨੇ ਦੱਸਿਆ ਕਿ ਉਹ ਲੰਘੀ ਰਾਤ ਰਾਜਸਥਾਨ ਤੋਂ ਜੰਮੂ-ਕਸ਼ਮੀਰ ਨੂੰ ਟੈਂਕਰ ਲੈ ਕੇ ਜਾ ਰਿਹਾ ਸੀ ਤਾਂ ਜਦ ਉਹ ਮਾਧੋਪੁਰ ਪਹੁੰਚਿਆ ਤਾਂ ਟੈਂਕਰ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ, ਜਿਸ ਕਾਰਨ ਟੈਂਕਰ ਡਿਵਾਈਡਰ ’ਤੇ ਚੜ੍ਹ ਗਿਆ ਅਤੇ ਪੁਲ ਨਾਲ ਟਕਰਾ ਕੇ ਪਲਟ ਗਿਆ। ਹਾਦਸੇ ’ਚ ਉਹ ਵਾਲ-ਵਾਲ ਬਚ ਗਿਆ। ਪਲਟਣ ਨਾਲ ਹਜ਼ਾਰਾਂ ਲੀਟਰ ਦੁੱਧ ਸੜਕ ’ਤੇ ਡੁੱਲ੍ਹ ਗਿਆ ਅਤੇ ਟੈਂਕਰ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ।