ਮਾਮੂਲੀ ਝਗੜੇ ਬਾਅਦ ਇੱਕ ਪਰਵਾਸੀ ਮਜ਼ਦੂਰ ਨੇ ਗੁੱਸੇ ਵਿੱਚ ਆ ਕੇ ਆਪਣੇ ਸਾਥੀ ਦੇ ਹੱਥ ਦੀ ਇੱਕ ਉਂਗਲ ਦੰਦਾਂ ਨਾਲ ਵੱਢ ਦਿੱਤੀ। ਪੀੜਤ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਘਟਨਾ ਸਥਾਨਕ ਮੁਹੱਲਾ ਚਾਰ ਮਰਲਾ ਕੁਆਟਰਾਂ ਵਿੱਚ ਵਾਪਰੀ। ਪੀੜਤ ਮਜ਼ਦੂਰ ਪ੍ਰਹਿਲਾਦ ਨੇ ਦੱਸਿਆ ਕਿ ਉਹ ਆਪਣੇ ਮਜ਼ਦੂਰ ਸਾਥੀਆਂ ਨਾਲ ਬੈਠਾ ਹੋਇਆ ਸੀ ਤਾਂ ਇਸ ਦੌਰਾਨ ਕਿਸੇ ਮਾਮੂਲੀ ਗੱਲ ਤੋਂ ਝਗੜਾ ਸ਼ੁਰੂ ਹੋਇਆ। ਝਗੜਾ ਇੰਨਾ ਵਧ ਗਿਆ ਕਿ ਗੁੱਸੇ ਵਿੱਚ ਆਏ ਦੂਸਰੇ ਸਾਥੀ ਨੇ ਉਸ ਦੀ ਚੀਚੀ ਉਂਗਲ ਨੂੰ ਦੰਦਾਂ ਨਾਲ ਟੁੱਕ ਦਿੱਤਾ, ਜਿਸ ਕਾਰਲ ਉਂਗਲ ਅਲੱਗ ਹੋ ਗਈ। ਇਸ ਮਗਰੋਂ ਉਸ ਦੇ ਹੋਰ ਸਾਥੀਆਂ ਨੇ ਉਸ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਂਗਲੀ ਗੰਭੀਰ ਜ਼ਖ਼ਮੀ ਹੋਈ ਹੈ ਅਤੇ ਇਲਾਜ ਵਿੱਚ ਸਮਾਂ ਲੱਗੇਗਾ।