DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਮੀਨੀ ਝਗੜੇ ’ਚ ਮਰਚੈਂਟ ਨੇਵੀ ਦਾ ਮੁਲਾਜ਼ਮ ਜ਼ਖ਼ਮੀ

ਪੱਤਰ ਪ੍ਰੇਰਕ ਤਰਨ ਤਾਰਨ, 8 ਜੂਨ ਅਟਾਰੀ ਰੋਡ, ਝਬਾਲ ਤੇ ਜਮੀਨ ਦੇ ਇਕ ਮਾਮਲੇ ਨੂੰ ਲੈ ਕੇ ਪੈਦਾ ਹੋਏ ਬੀਤੀ ਸ਼ਾਮ ਹਿੰਸਕ ਤਕਰਾਰ ਵਿੱਚ ਮਾਂ-ਪੁੱਤ ਨੂੰ ਗੰਭੀਰ ਜਖਮੀ ਕਰਕੇ ਹਮਲਾਵਰ ਜਖਮੀ ਹੋਏ ਵਿਅਕਤੀ ਦਾ ਲਾਇਸੈਂਸੀ ਰਿਵਾਲਵਰ ਖੋਹ ਕੇ ਲੈ ਗਏ|...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਤਰਨ ਤਾਰਨ, 8 ਜੂਨ

Advertisement

ਅਟਾਰੀ ਰੋਡ, ਝਬਾਲ ਤੇ ਜਮੀਨ ਦੇ ਇਕ ਮਾਮਲੇ ਨੂੰ ਲੈ ਕੇ ਪੈਦਾ ਹੋਏ ਬੀਤੀ ਸ਼ਾਮ ਹਿੰਸਕ ਤਕਰਾਰ ਵਿੱਚ ਮਾਂ-ਪੁੱਤ ਨੂੰ ਗੰਭੀਰ ਜਖਮੀ ਕਰਕੇ ਹਮਲਾਵਰ ਜਖਮੀ ਹੋਏ ਵਿਅਕਤੀ ਦਾ ਲਾਇਸੈਂਸੀ ਰਿਵਾਲਵਰ ਖੋਹ ਕੇ ਲੈ ਗਏ|

ਥਾਣਾ ਝਬਾਲ ਦੇ ਏ ਐਸ ਆਈ ਸੁਖਵਿੰਦਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਅਟਾਰੀ ਰੋਡ ਝਬਾਲ ਤੇ ਚਾਰ ਏਕੜ ਜਮੀਨ ਦਾ ਮਾਲਕ ਅਮਨਪਾਲ ਸਿੰਘ ਬੀਤੀ ਸ਼ਾਮ ਆਪਣੀ ਮਾਂ ਨੂੰ ਲੈ ਕੇ ਟਰੈਕਟਰ ਨਾਲ ਜਮੀਨ ਨੂੰ ਵਾਹ ਰਿਹਾ ਸੀ ਤਾਂ ਉਸ ਤੇ ਗੁਰਪਿੰਦਰ ਸਿੰਘ ਰਿੰਕੂ ਵਾਸੀ ਅਟਾਰੀ ਰੋਡ ਝਬਾਲ, ਬਿਕਰਮ ਸਿੰਘ ਮੋਨੂੰ ਵਾਸੀ ਠੱਠਾ ਅਤੇ ਅਵਤਾਰ ਸਿੰਘ ਵਾਸੀ ਝਬਾਲ ਨੇ ਹਥਿਆਰਬੰਦ ਹੋ ਕੇ ਹਮਲਾ ਕਰ ਦਿੱਤਾ| ਹਮਲਾਵਰਾਂ ਨੇ ਅਮਨਪਾਲ ਸਿੰਘ ਅਤੇ ਉਸਦੀ ਮਾਤਾ ਨੂੰ ਜਖਮੀ ਕਰ ਦਿੱਤਾ ਅਤੇ ਅਮਨਪਾਲ ਸਿੰਘ ਤੋਂ ਉਸ ਦਾ ਲਾਇਸੈਂਸੀ ਰਿਵਾਲਵਰ ਖੋਹ ਕੇ ਲੈ ਗਏ| ਅਮਨਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਚਾਰ ਏਕੜ ਜਮੀਨ ਗੁਰਪਿੰਦਰ ਸਿੰਘ ਨੂੰ ਠੇਕੇ ਤੇ ਦਿੱਤੀ ਸੀ ਜਿਸ ਦਾ ਉਹ ਠੇਕਾ ਨਹੀਂ ਸੀਂ ਦੇ ਰਿਹਾ| ਉਹ ਬੀਤੀ ਸ਼ਾਮ ਖੁੱਦ ਜਮੀਨ ਨੂੰ ਵਾਉਣ ਲਈ ਗਿਆ ਤਾਂ ਹਮਲਾਵਰਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ| ਅਮਨਪਾਲ ਸਿੰਘ ਮਰਚੈਂਟ ਨੇਵੀ ਵਿੱਚ ਹੈ ਅਤੇ ਉਹ 60 ਦਿਨ ਦੀ ਛੁੱਟੀ ਲੈ ਕੇ ਘਰ ਆਇਆ ਸੀ| ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਬੀ ਐਨ ਐੱਸ ਦੀ 109, 304, ਅਤੇ ਅਸਲਾ ਐਕਟ ਦੀ ਦਫ਼ਾ 25, 54, 59 ਅਧੀਨ ਇਕ ਕੇਸ ਦਰਜ ਕੀਤਾ ਹੈ| ਮੁਲਜ਼ਮ ਫਰਾਰ ਹੋ ਗਏ|

Advertisement
×