ਸਕੂਲ ’ਚ ਅੰਬਾਂ ਦਾ ਤਿਉਹਾਰ ਮਨਾਇਆ
ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਵਿੱਚ ਅੰਬਾਂ ਦਾ ਤਿਉਹਾਰ ਮਨਾਇਆ। ਸਕੂਲ ਚੇਅਰਮੈਨ ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਪ੍ਰਿਤਪਾਲ ਸਿੰਘ ਐਡਵੋਕੇਟ ਅਤੇ ਡਾ. ਕ੍ਰਿਤਇੰਦਰ ਕੌਰ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਵਿੱਚ ਐੱਲਕੇਜੀ ਦੇ ਛੋਟੇ ਬੱਚੇ ਬੜੇ ਉਤਸ਼ਾਹ...
Advertisement
ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਵਿੱਚ ਅੰਬਾਂ ਦਾ ਤਿਉਹਾਰ ਮਨਾਇਆ। ਸਕੂਲ ਚੇਅਰਮੈਨ ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਪ੍ਰਿਤਪਾਲ ਸਿੰਘ ਐਡਵੋਕੇਟ ਅਤੇ ਡਾ. ਕ੍ਰਿਤਇੰਦਰ ਕੌਰ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਵਿੱਚ ਐੱਲਕੇਜੀ ਦੇ ਛੋਟੇ ਬੱਚੇ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ। ਬੱਚੇ ਇਸ ਦੌਰਾਨ ਅੰਬਾਂ ਦੇ ਆਕਾਰ ਦੇ ਕੱਪੜੇ ਪਹਿਨ ਕੇ ਆਏ ਅਤੇ ਅੰਬਾਂ ਨਾਲ ਬਣਾਈਆਂ ਹੋਈਆਂ ਖਾਣ-ਪੀਣ ਦੀਆਂ ਚੀਜ਼ਾ ਜਿਵੇਂ ਅੰਬ ਆਈਸਕ੍ਰੀਮ, ਅੰਬ ਦਾ ਜੂਸ ਵੀ ਲੈ ਕੇ ਆਏ। ਇਸ ਪ੍ਰੋਗਰਾਮ ’ਚ ਅਧਿਆਪਕਾ ਸਪਨਾ ਮੈਂਗੀ, ਸੁਲਕਸ਼ਨਾ, ਰਾਜਵਿੰਦਰ ਕੌਰ, ਗੁਰਜੀਤ ਕੌਰ, ਰੀਨਾ ਤੇ ਸੁਖਰਾਜ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
Advertisement
Advertisement