ਮਲੀਆ ਦੀ ਪੰਚਾਇਤ ‘ਆਪ’ ਵਿੱਚ ਸ਼ਾਮਲ
ਇਲਾਕੇ ਦੇ ਪਿੰਡ ਮਲੀਆ ਦੀ ਪੰਚਾਇਤ ਨੇ ਅੱਜ ਪਿੰਡ ਵਿੱਚ ਇਕ ਇਕੱਠ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ| ਪਿੰਡ ਦੇ ਸਰਪੰਚ ਗੁਰਭੇਜ ਸਿੰਘ ਅਤੇ ਪੰਚਾਇਤ ਮੈਂਬਰ ਹਰਪ੍ਰੀਤ ਕੌਰ ਦੀ ਸਾਂਝੀ ਅਗਵਾਈ ਹੇਠ ਕੀਤੀ ਇਕੱਤਰਤਾ ਵਿੱਚ ਪਿੰਡ...
Advertisement
ਇਲਾਕੇ ਦੇ ਪਿੰਡ ਮਲੀਆ ਦੀ ਪੰਚਾਇਤ ਨੇ ਅੱਜ ਪਿੰਡ ਵਿੱਚ ਇਕ ਇਕੱਠ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ| ਪਿੰਡ ਦੇ ਸਰਪੰਚ ਗੁਰਭੇਜ ਸਿੰਘ ਅਤੇ ਪੰਚਾਇਤ ਮੈਂਬਰ ਹਰਪ੍ਰੀਤ ਕੌਰ ਦੀ ਸਾਂਝੀ ਅਗਵਾਈ ਹੇਠ ਕੀਤੀ ਇਕੱਤਰਤਾ ਵਿੱਚ ਪਿੰਡ ਦੀ ਗਰਾਮ ਸਭਾ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ| ਇਸ ਮੌਕੇ ਇਕੱਠ ਨੂੰ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਹੋਣ ਵਾਲੀ ਉੱਪ ਚੋਣ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ਼ ਕੀਤੀ ਅਤੇ ਸਰਕਾਰ ਵੱਲੋਂ ਲੋਕ ਭਲਾਈ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਗੰਭੀਰ ਉਪਰਾਲਿਆਂ ਕਰਕੇ ਸੂਬੇ ਵਲੋਂ ਕੀਤੀ ਸਿੱਖਿਆ ਕਰਾਂਤੀ ਨੂੰ ਸੂਬੇ ਵਿੱਚ ਇਕ ਮੀਲ ਪੱਥਰ ਦਾ ਨਾਂ ਦਿੱਤਾ| ਇਸ ਮੌਕੇ ਪਿੰਡ ਦੇ ਹੋਰ ਵਾਸੀ ਵੀ ਮੌਜੂਦ ਸਨ।
Advertisement
Advertisement
×