ਹੜ੍ਹ ਪੀੜਤਾਂ ਲਈ ਮੱਲ੍ਹੀ ਟਰਾਂਸਪੋਰਟ ਵੱਲੋਂ ਇੱਕ ਲੱਖ ਰੁਪਏ ਦੀ ਮਦਦ
ਸਥਾਨਕ ਜੀਟੀ ਰੋਡ ਉੱਪਰ ਦਾਣਾ ਮੰਡੀ ਵਿੱਚ ਸਥਿਤ ਐਮਕੇ ਰੋਡ ਕੈਰੀਅਰ ਦੇ ਐਮਡੀ ਤੇ ਸਮਾਜ ਸੇਵਕ ਨਵਤੇਜ ਸਿੰਘ ਮੱਲੀ ਤੇ ਉਨ੍ਹਾਂ ਦੇ ਪੁੱਤਰ ਡਾਇਰੈਕਟਰ ਬਿਕਰਮਜੀਤ ਸਿੰਘ ਮੱਲੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਮੁੱਖ...
ਸਥਾਨਕ ਜੀਟੀ ਰੋਡ ਉੱਪਰ ਦਾਣਾ ਮੰਡੀ ਵਿੱਚ ਸਥਿਤ ਐਮਕੇ ਰੋਡ ਕੈਰੀਅਰ ਦੇ ਐਮਡੀ ਤੇ ਸਮਾਜ ਸੇਵਕ ਨਵਤੇਜ ਸਿੰਘ ਮੱਲੀ ਤੇ ਉਨ੍ਹਾਂ ਦੇ ਪੁੱਤਰ ਡਾਇਰੈਕਟਰ ਬਿਕਰਮਜੀਤ ਸਿੰਘ ਮੱਲੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਅਧੀਨ ਰੰਗਲਾ ਪੰਜਾਬ ਸੁਸਾਇਟੀ ਰਿਲੀਫ ਫੰਡ ਲਈ ਇੱਕ ਲੱਖ ਰੁਪਏ ਦਾ ਚੈਕ ਭੇਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਕਰਮਜੀਤ ਸਿੰਘ ਮੱਲੀ ਨੇ ਕਿਹਾ ਪੰਜਾਬ ਵਿੱਚ ਬੀਤੇ ਦਿਨੀ ਆਈ ਕੁਦਰਤੀ ਆਫਤ ਕਾਰਨ ਪੰਜਾਬ ਖਾਸ ਤੌਰ 'ਤੇ ਮਾਝੇ ਦੇ ਕਿਸਾਨਾਂ ਦੀਆਂ ਜ਼ਮੀਨਾਂ, ਫਸਲਾਂ ਅਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਦੀ ਕੋਈ ਵੀ ਭਰਪਾਈ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਪਣੇ ਜਾਇਆਂ ਨੇ ਚਾਹੇ ਉਹ ਐਨਆਰਆਈ ਹਨ ਜਾਂ ਕਲਾਕਾਰ ਅਤੇ ਹੋਰ ਵੀ ਉੱਘੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੇ ਭਰਾਵਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਜਾ ਰਹੀ। ਉਨ੍ਹਾਂ ਕਿਹਾ ਉਹ ਖੁਦ ਵੀ ਟਰਾਂਸਪੋਰਟ ਕਾਰੋਬਾਰ ਦੇ ਨਾਲ ਨਾਲ ਕਿਸਾਨ ਵੀ ਹਨ ਅਤੇ ਕਿਸਾਨਾਂ ਦਾ ਇਹ ਦੁੱਖ ਭਲੀਭਾਂਤ ਸਮਝਦੇ ਹਨ। ਇਸ ਲਈ ਉਨ੍ਹਾਂ ਦੇ ਪਿਤਾ ਨਵਤੇਜ ਸਿੰਘ ਮੱਲੀ ਨੇ ਇਹ ਫੈਸਲਾ ਲਿਆ ਕਿ ਉਨ੍ਹਾਂ ਵੱਲੋਂ ਵੀ ਬਣਦੀ ਭੇਟਾ ਇਸ ਕਾਰਜ ਵਿੱਚ ਭੇਂਟ ਕੀਤੀ ਜਾਵੇਗੀ ਅਤੇ ਇਸੇ ਤਹਿਤ ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ 2.51 ਲੱਖ ਰੁਪਏ ਦਾ ਚੈਕ ਭੇਂਟ ਕੀਤਾ ਗਿਆ ਸੀ ਤੇ ਅੱਜ ਉਨ੍ਹਾਂ ਦੇ ਆਪਣੇ ਸ਼ਹਿਰ ਦੇ ਜੰਮਪਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਹੜ੍ਹ ਪੀੜਤਾਂ ਵਾਸਤੇ ਇਹ ਭੇਂਟ ਕੀਤੀ ਗਈ ਹੈ।