ਪੱਤਰ ਪ੍ਰੇਰਕਤਰਨ ਤਾਰਨ, 4 ਜੂਨਤਰਨ ਤਾਰਨ ਵਾਸੀ ਇਕ ਵਕੀਲ ਦੀ ਅੱਜ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਗੌਰਮਿੰਟ ਰੇਲਵੇ ਪੁਲੀਸ (ਜੀਆਰਪੀ) ਦੀ ਸਥਾਨਕ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਓਮ ਪ੍ਰਕਾਸ਼ (59) ਵਾਸੀ ਬਾਬਾ ਬਸਤਾ ਸਿੰਘ ਨਗਰ, ਸਰਹਾਲੀ ਰੋਡ, ਤਰਨ ਤਾਰਨ ਵਜੋਂ ਹੋਈ ਹੈ| ਉਹ ਪੇਸ਼ੇ ਵਜੋਂ ਐਡਵੋਕੇਟ ਸੀ ਅਤੇ ਉਹ ਤਰਨ ਤਾਰਨ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਵਕਾਲਤ ਦੀ ਪ੍ਰੈਕਟਿਸ ਕਰਦਾ ਸੀ। ਉਹ ਸਵੇਰੇ ਆਪਣੀ ਰਿਹਾਇਸ਼ ਨੇੜੇ ਸੈਰ ਕਰ ਰਿਹਾ ਸੀ ਅਤੇ ਰੇਲ ਲਾਈਨ ਪਾਰ ਕਰਦਿਆਂ ਗੱਡੀ ਦੀ ਲਪੇਟ ਵਿੱਚ ਆ ਗਿਆ। ਇਸ ਸਬੰਧੀ ਜੀਆਰਪੀ ਨੇ ਬੀਐੱਨਐੱਸਐੱਸ ਦੀ ਦਫ਼ਾ 194 ਅਧੀਨ ਇਕ ਰਿਪੋਰਟ ਦਰਜ ਕੀਤੀ ਹੈ।