DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੋ ਖੋ ਮੁਕਾਬਲੇ: ਰਿਆੜਕੀ ਸਕੂਲ ਦੀਆਂ ਵਿਦਿਆਰਥਣਾਂ ਨੇ ਤਗਮਾ ਜਿੱਤਿਆ

 ਜੇਤੂ ਖਿਡਾਰਨਾਂ ਦਾ ਸਕੂਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ
  • fb
  • twitter
  • whatsapp
  • whatsapp
featured-img featured-img
ਰਿਆੜਕੀ ਸਕੂਲ ਤੁਗਲਵਾਲਾ ਦੀ ਜੇਤੂ ਟੀਮ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਕੋਚ ਨਾਲ।
Advertisement

ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੀਆਂ ਵਿਦਿਆਰਥਣਾਂ ਨੇ ਸੀਬੀਐੱਸਈ ਸਕੂਲਾਂ ਦੇ ਕਲੱਸਟਰ ਪੱਧਰੀ ਖੋ-ਖੋ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਮਨਪ੍ਰੀਤ ਕੌਰ ਵਿਰਕ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਸੀਬੀਐੱਸਈ ਨਵੀਂ ਦਿੱਲੀ ਵੱਲੋਂ ਕਲਸਟਰ 18 ਅਧੀਨ ਸਕੂਲਾਂ ਦੇ ਲੜਕੀਆਂ ਦੇ ਖੋ-ਖੋ ਮੁਕਾਬਲੇ ਸੀਨੀਅਰ ਸੈਕੰਡਰੀ ਸੰਸਕ੍ਰਿਤ ਸਕੂਲ ਜੰਮੂ ਵਿਖੇ ਕਰਵਾਏ ਜਿਸ ਵਿੱਚ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੀ ਅੰਡਰ-19 ਖੋ-ਖੋ ਟੀਮ ਨੇ ਡੀਪੀ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ। ਇਸ ਟੀਮ ਕੈਪਟਨ ਵਿਸ਼ਾਲੀ, ਜਸਮੀਤ ਕੌਰ ਬਸਰਾਏ, ਜਸਮੀਤ ਕੌਰ ਤੁਗਲਵਾਲ, ਜਸਨੀਤ ਕੌਰ ਔਲਖ, ਰਾਜਬੀਰ ਕੌਰ ਭਾਮੜੀ, ਨਵਰੋਜਪ੍ਰੀਤ ਕੌਰ ਬਸਰਾਏ, ਗੁਰਸਹਿਜਦੀਪ ਕੌਰ ਭਾਮ, ਗੁਰਲੀਨ ਕੌਰ ਹਰਚੋਵਾਲ, ਰਸਲੀਨ ਕੌਰ ਵਿਠਵਾ, ਸੁਭਨੀਤ ਕੌਰ ਤੁਗਲਵਾਲ, ਮਨਰੀਤ ਕੌਰ ਤੁਗਲਵਾਲ ਅਤੇ ਏਕਮਪ੍ਰੀਤ ਕੌਰ ਤੁਗਲਵਾਲ ਸ਼ਾਮਲ ਸਨ। ਜੇਤੂ ਖਿਡਾਰਨਾਂ ਟੀਮ ਦਾ ਸਕੂਲ ਪਹੁੰਚਣ ’ਤੇ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਨਿੱਘਾ ਸਵਾਗਤ ਕੀਤਾ। ਸਕੂਲ ਦੀ ਹੈੱਡ ਗਰਲ ਅਰਸ਼ਦੀਪ ਕੌਰ ਬੇਰੀ, ਵਾਈਸ ਹੈੱਡ ਗਰਲ ਅਨਹਦ ਕੌਰ ਅਤੇ ਸਕੂਲ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ। ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ, ਕੋਚ ਅਤੇ ਸਮੂਹ ਸਟਾਫ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਆਪਣੀ ਮਿਹਨਤ ਅਤੇ ਲਗਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

Advertisement

Advertisement
×