ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ 29 ਤੋਂ 31 ਅਕਤੂਬਰ ਤਕ ਚੱਲਿਆ ‘ਏ’ ਜ਼ੋਨ ਜ਼ੋਨਲ ਯੂਥ ਫੈਸਟੀਵਲ ਅੱਜ ਸਮਾਪਤ ਹੋ ਗਿਆ। ਸਮਾਗਮ ਦੇ ਸਮਾਪਤੀ ਸਮੇਂ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਹਰਵਿੰਦਰ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਯੂਥ ਵੈਲਫੇਅਰ ਵਿਭਾਗ ਦੇ ਇੰਚਾਰਜ ਪ੍ਰੋ. (ਡਾ.) ਅਮਨਦੀਪ ਸਿੰਘ ਨਾਲ ਮਿਲ ਕੇ ਜੇਤੂ ਕਾਲਜਾਂ ਦੀਆਂ ਟੀਮਾਂ ਨੂੰ ਟਰਾਫ਼ੀਆਂ ਵੰਡੀਆਂ।
ਏ-ਡਿਵੀਜ਼ਨ ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਨੇ ਓਵਰਆਲ ਚੈਂਪੀਅਨ ਦਾ ਖ਼ਿਤਾਬ ਜਿੱਤਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਮੇਨ ਕੈਂਪਸ ਪਹਿਲੇ ਰਨਰਅੱਪ ਅਤੇ ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ ਦੂਜਾ ਰਨਰਅੱਪ ਰਿਹਾ। ਬੀ-ਡਿਵੀਜ਼ਨ ਵਿੱਚ ਸ਼ਹਿਜ਼ਾਦਾ ਨੰਦ ਕਾਲਜ ਗਰੀਨ ਐਵੇਨਿਊ ਨੇ ਓਵਰਆਲ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਂ ਕੀਤਾ। ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਪਹਿਲੇ ਰਨਰਅੱਪ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਦੂਜੇ ਥਾਂ ’ਤੇ ਰਨਰਅੱਪ ਰਿਹਾ।
ਤਿੰਨ ਦਿਨਾਂ ਦੇ ਇਸ ਫੈਸਟੀਵਲ ਵਿੱਚ ਲੋਕ ਗੀਤ, ਡਾਂਸ, ਨਾਟਕ, ਫਾਈਨ ਆਰਟਸ, ਸਾਹਿਤਕ ਮੁਕਾਬਲੇ ਸ਼ਾਮਲ ਸਨ। ਅੰਮ੍ਰਿਤਸਰ ਜ਼ਿਲ੍ਹੇ ਦੇ ਨਾਮਵਰ ਕਾਲਜਾਂ ਨੇ ਭਰਵਾਂ ਹਿੱਸਾ ਲਿਆ।
ਟੀਮ ਮੈਂਬਰਾਂ ਵਿੱਚ ਡਾ. ਬਲਬੀਰ ਸਿੰਘ, ਡਾ. ਸੁਨੀਲ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮਲ੍ਹੀ, ਡਾ. ਵਿਸ਼ਾਲ ਭਾਰਦਵਾਜ, ਡਾ. ਹਰਿੰਦਰ ਕੌਰ ਸੋਹਲ, ਡਾ. ਸਤਵਿੰਦਰ, ਡਾ. ਅਮਨਪ੍ਰੀਤ ਕੌਰ, ਡਾ. ਪ੍ਰਭਸਿਰਨ ਸਿੰਘ, ਡਾ. ਮੁਨੀਸ਼ ਸੈਣੀ, ਡਾ. ਹਰਕਿਰਨਦੀਪ ਕੌਰ, ਡਾ. ਰਾਜੇਸ਼, ਡਾ. ਅਸ਼ਵਿੰਦ ਜੀ, ਡਾ. ਬਲਜੀਤ ਕੌਰ ਰਿਆੜ, ਡਾ. ਨਿਰਮਲ ਸਿੰਘ, ਡਾ. ਰਜਵਿੰਦਰ ਕੌਰ, ਡਾ. ਸੁਨੈਨਾ ਅਤੇ ਸਟਾਫ਼ ਮੈਂਬਰ ਸ਼ਾਮਲ ਸਨ।

