ਖਾਲੜਾ ਪੁਲੀਸ ਨੇ ਦੋ ਲੁਟੇਰੇ ਕਾਬੂ ਕੀਤੇ
ਪੱਤਰ ਪ੍ਰੇਰਕ ਤਰਨ ਤਾਰਨ, 31 ਜੁਲਾਈ ਖਾਲੜਾ ਪੁਲੀਸ ਨੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ| ਪੁਲੀਸ ਅਧਿਕਾਰੀ ਏ ਐੱਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਖਾਲੜਾ ਵਾਸੀ ਰੋਹਿਤ ਸਿੰਘ ਉਰਫ ਨਿਤਿਨ ਅਤੇ ਅੰਮ੍ਰਿਤਪਾਲ ਸਿੰਘ ਘੋਟਾ ਦੇ ਵਜੋਂ ਹੋਈ...
Advertisement
ਪੱਤਰ ਪ੍ਰੇਰਕ
ਤਰਨ ਤਾਰਨ, 31 ਜੁਲਾਈ
Advertisement
ਖਾਲੜਾ ਪੁਲੀਸ ਨੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ| ਪੁਲੀਸ ਅਧਿਕਾਰੀ ਏ ਐੱਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਖਾਲੜਾ ਵਾਸੀ ਰੋਹਿਤ ਸਿੰਘ ਉਰਫ ਨਿਤਿਨ ਅਤੇ ਅੰਮ੍ਰਿਤਪਾਲ ਸਿੰਘ ਘੋਟਾ ਦੇ ਵਜੋਂ ਹੋਈ ਹੈ| ਉਨ੍ਹਾਂ ਦੱਸਿਆ ਕਿ ਲੁਟੇਰੇ ਚਾਰ ਦਿਨ ਪਹਿਲਾਂ ਕਸਬੇ ਦੀ ਇੱਕ ਵਿਧਵਾ ਸਰਬਜੀਤ ਕੌਰ ਤੋਂ ਰਾਤ ਵੇਲੇ ਉਸ ਦਾ ਪਰਸ ਖੋਹ ਕੇ ਉਸ ਵੇਲੇ ਫ਼ਰਾਰ ਹੋ ਗਏ ਸਨ ਜਦੋਂ ਉਸ ਇੱਕ ਦੁਕਾਨ ਤੋਂ ਸੌਦਾ ਲੈ ਕੇ ਘਰ ਵਾਪਸ ਆ ਰਹੀ ਸੀ| ਸਰਬਜੀਤ ਕੌਰ ਦੇ ਪਰਸ ਵਿੱਚ 5,000 ਰੁਪਏ ਸਨ| ਇਸ ਸਬੰਧੀ ਪੁਲੀਸ ਨੇ ਦਫ਼ਾ 304 ਬੀ ਐਨ ਐੱਸ ਅਧੀਨ ਕੇਸ ਦਰਜ ਕੀਤਾ ਹੈ|
Advertisement
×