DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ ਸਾਹਿਤ ਉਤਸਵ ਦੇ ਦੂਜੇ ਦਿਨ ਕਵੀ ਦਰਬਾਰ

ਦੇਸ਼-ਵਿਦੇਸ਼ ਤੋਂ ਪੁੱਜੇ ਪੰਜਾਬੀ ਕਵੀਆਂ ਨੇ ਕਲਾਮ ਪੇਸ਼ ਕੀਤੇ

  • fb
  • twitter
  • whatsapp
  • whatsapp
featured-img featured-img
ਕਵੀਆਂ ਨੂੰ ਸਨਮਾਨਦੇ ਹੋਏ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ, ਡਾ. ਆਤਮ ਰੰਧਾਵਾ, ਡਾ. ਪਰਮਿੰਦਰ ਸਿੰਘ, ਅਜਾਇਬ ਸਿੰਘ ਹੁੰਦਲ ਤੇ ਹੋਰ।- ਫੋਟੋ: ਸੱਗੂ
Advertisement

ਭਾਸ਼ਾ ਵਿਭਾਗ ਪੰਜਾਬ ਨੇ ਖ਼ਾਲਸਾ ਕਾਲਜ ਵਿੱਚ ਚੱਲ ਰਹੇ ‘ਅੰਮ੍ਰਿਤਸਰ ਸਾਹਿਤ ਉਤਸਵ’ ਦੇ ਦੂਸਰੇ ਦਿਨ ਕਵੀ ਦਰਬਾਰ ਕਰਵਾਇਆ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਹੋਏ ਕਵੀ ਦਰਬਾਰ ਦੌਰਾਨ ਦੇਸ਼-ਵਿਦੇਸ਼ ਦੇ ਪੰਜਾਬੀ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਕਵੀ ਦਰਬਾਰ ਦੀ ਪ੍ਰਧਾਨਗੀ ਅਜਾਇਬ ਹੁੰਦਲ ਨੇ ਕੀਤੀ ਅਤੇ ਮੇਜ਼ਬਾਨ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਤੇ ਕਵੀਆਂ ਦਾ ਸਵਾਗਤ ਕੀਤਾ।

ਜਸਵੰਤ ਸਿੰਘ ਜ਼ਫ਼ਰ ਨੇ ਤਿੰਨ ਕਾਵਿ ਵੰਨਗੀਆਂ- ‘ਬਾਇਓਡਾਟਾ’, ‘ਰੂਹਾਂ ਦਾ ਬਹਾਨਾ’ ਤੇ ‘ਮਨ ਵਿਚਾਰਾਂ’ ਰਾਹੀਂ ਅਜੋਕੇ ਸਮਾਜ ਦੇ ਵੱਖ-ਵੱਖ ਪਹਿਲੂਆਂ ’ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾਂ ਹੀ ਭਾਸ਼ਾਵਾਂ ਤੇ ਸਾਹਿਤ ਦੇ ਵਿਕਾਸ ਲਈ ਵਚਨਬੱਧ ਹੈ। ਪ੍ਰਧਾਨਗੀ ਭਾਸ਼ਨ ਦੌਰਾਨ ਅਜਾਇਬ ਹੁੰਦਲ ਨੇ ਆਪਣੀ ਕਵਿਤਾ ‘ਨੇਮ ਪਲੇਟ’ ਰਾਹੀਂ ਅਜੋਕੇ ਸਮਾਜ ’ਚ ਆਪਣੀ ਪਹਿਚਾਣ ਲਈ ਸੰਘਰਸ਼ ਕਰਨ ਵਾਲੇ ਵਿਅਕਤੀ ਦੀ ਤਸਵੀਰ ਪੇਸ਼ ਕੀਤੀ। ਸ਼ਾਇਰਾ ਜਸਪ੍ਰੀਤ ਗਿੱਲ ਨੇ ਮਾਂ ਦੇ ਰਿਸ਼ਤੇ ਦੀ ਅਹਿਮੀਅਤ ਬਾਰੇ ਕਵਿਤਾ ‘ਅਗਲੇ ਜਨਮ ’ਚ ਮੈਂ ਬਿਰਖ ਹੋਣੈ’ ਰਾਹੀਂ ਪ੍ਰਗਟ ਕੀਤੀ। ਰਮਨ ਸੰਧੂ ਨੇ ਆਪਣੀਆਂ ਕਾਵਿ ਟੁਕੜੀਆਂ ਰਾਹੀਂ ਸਮਾਜ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਇਆ। ਡਾ. ਰਾਵਿੰਦਰ ਬਟਾਲਾ ਨੇ ‘ਕਵਿਤਾ ਕਹਿੰਦੀ ਹੈ’ ਰਾਹੀਂ ਕਵੀ ਦੀਆਂ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਦਾ ਖ਼ੁਲਾਸਾ ਕੀਤਾ। ਸਿਮਰਤ ਗਗਨ ਨੇ ‘ਕਵੀ ਕੁੜੀਆਂ’ ਕਵਿਤਾ ਰਾਹੀਂ ਕਵਿੱਤਰੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਰਵਿੰਦਰ ਸਹਿਰਾਅ ਅਮਰੀਕਾ ‘ਹਰਫ਼ ਉਧਾਰੇ’ ਕਵਿਤਾ ਰਾਹੀਂ ਦੋਨਾਂ ਪੰਜਾਬਾਂ ਦੀਆਂ ਸਾਂਝਾ ਦਾ ਵਿਖਿਆਨ ਕੀਤਾ। ਦੇਵਿੰਦਰ ਸੈਫ਼ੀ ਨੇ ਸਾਹਿਤਕ ਟੱਪਿਆਂ ਨੇ ਅਜੋਕੀਆਂ ਸਮਾਜਿਕ ਤੇ ਰਾਜਨੀਤਕ ਕੁਰੀਤੀਆਂ ’ਤੇ ਚੋਟ ਕੀਤੀ। ਜਗਵਿੰਦਰ ਜੋਧਾ ਨੇ ਵੀ ਆਪਣੀਆਂ ਕਾਵਿ ਸਤਰਾਂ ਰਾਹੀਂ ਦੇਸ਼ ਦੀ ਰਾਜਨੀਤਕ ਪ੍ਰਣਾਲੀ ’ਤੇ ਵਿਅੰਗ ਕੱਸਿਆ। ਪ੍ਰੋ. ਕੁਲਵੰਤ ਔਜਲਾ ਨੇ ਕਿਸਾਨਾਂ ਤੇ ਪ੍ਰਵਾਸੀਆਂ ਦੇ ਦਰਦ ਨੂੰ ਕਵਿਤਾਵਾਂ ਦੇ ਰੂਪ ’ਚ ਪੇਸ਼ ਕੀਤਾ। ਅੰਬਰੀਸ਼ ਨੇ ‘ਸੁਆਣੀ’, ‘ਕੁਕਨੁਸ’ ਤੇ ‘ਕਿਤਾਬਾਂ’ ’ਤੇ ਆਧਾਰਤ ਕਾਵਿ ਰੰਗ ਬਿਖ਼ੇਰੇ। ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ‘ਪਿੰਡ ਦੀ ਅੱਥਰੀ ਪੌਣ ਤੋਂ ਨਾ ਜ਼ਰਿਆ ਗਿਆ’ ਕਵਿਤਾ ਨੂੰ ਤੁਰੰਨਮ ’ਚ ਗਾ ਕੇ ਕਵੀ ਦਰਬਾਰ ਨੂੰ ਨਿਵੇਕਲਾ ਰੰਗ ਦਿੱਤਾ। ਬੀਬਾ ਬਲਵੰਤ, ਅਰਤਿੰਦਰ ਸੰਧੂ, ਵਿਸ਼ਾਲ ਬਿਆਸ, ਸੁਹਿੰਦਰਬੀਰ, ਵਿਜੇਤਾ ਭਾਰਦਵਾਜ, ਪਿਆਰਾ ਸਿੰਘ ਕੁੱਦੋਵਾਲ ਤੇ ਰਿਤੂ ਵਾਸੂਦੇਵ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਰੰਗ ਬੰਨ੍ਹਿਆ। ਸਾਹਿਤ ਤੇ ਕਲਾਂ ਨਾਲ ਜੁੜੀਆਂ ਹਸਤੀਆਂ ਸੁੱਖੀ ਬਾਠ ਕੈਨੇਡਾ, ਕਾਲਜ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਗਿੱਲ, ਫਿਲਮੀ ਅਦਾਕਾਰ ਹਰਦੀਪ ਗਿੱਲ, ਨਾਟਕਕਾਰ ਕੇਵਲ ਧਾਲੀਵਾਲ, ਡਾ. ਪਰਮਿੰਦਰ ਸਿੰਘ ਮੁਖੀ ਪੰਜਾਬੀ ਅਧਿਐਨ ਵਿਭਾਗ, ਖੋਜ ਅਫ਼ਸਰ ਇੰਦਰਜੀਤ ਸਿੰਘ ਤੇ ਡਾ. ਹੀਰਾ ਸਿੰਘ ਵੀ ਮੌਜੂਦ ਸਨ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਭਾਸ਼ਾ ਵਿਭਾਗ ਤੇ ਖ਼ਾਲਸਾ ਕਾਲਜ ਵੱਲੋਂ ਕਵੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਵਿੰਦਰ ਸਹਿਰਾਅ ਦੀ ਪੁਸਤਕ ‘ਲਾਹੌਰ ਦੀਆਂ ਗੱਲਾਂ’, ਇਕਵਾਕ ਸਿੰਘ ਪੱਟੀ ਦੀ ਕਿਤਾਬ ‘ਵਾਹ ਉਸਤਾਦ ਵਾਹ’, ਲਵਪ੍ਰੀਤ ਸਿੰਘ ਦਾ ਕਾਵ ਸੰਗ੍ਰਹਿ ‘ਜਾਨੀ ਦੂਰ ਗਏ’ ਅਤੇ ਮੱਖਣ ਕੋਹਾੜ ਦੀ ਪੁਸਤਕ ‘ਕੋਹਾੜ ਜੀ’ ਲੋਕ ਅਰਪਣ ਕੀਤੀਆਂ ਗਈਆਂ।

Advertisement

Advertisement
Advertisement
×