ਕਲਸੀ ਵੱਲੋਂ ਐੱਸਐੱਸਐੱਮ ਕਾਲਜ ਦਾ ਦੌਰਾ
ਸਾਬਕਾ ਭਾਸ਼ਾ ਅਧਿਕਾਰੀ, ਗੁਰਦਾਸਪੁਰ ਡਾ. ਪਰਮਜੀਤ ਸਿੰਘ ਕਲਸੀ ਅਤੇ ਚੇਅਰਮੈਨ ਪੰਜਾਬੀ ਵਿਭਾਗ, ਐੱਸਐੱਲ ਬਾਬਾ ਡੀਏਵੀ ਕਾਲਜ, ਬਟਾਲਾ ਡਾ. ਗੁਰਵੰਤ ਸਿੰਘ ਨੇ ਐੱਸਐੱਸਐੱਮ ਕਾਲਜ, ਦੀਨਾਨਗਰ ਦਾ ਦੌਰਾ ਕੀਤਾ। ਉਨ੍ਹਾਂ ਕਾਲਜ ਦੇ ਪ੍ਰਿੰਸੀਪਲ ਡਾ. ਆਰਕੇ ਤੁਲੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ...
Advertisement
ਸਾਬਕਾ ਭਾਸ਼ਾ ਅਧਿਕਾਰੀ, ਗੁਰਦਾਸਪੁਰ ਡਾ. ਪਰਮਜੀਤ ਸਿੰਘ ਕਲਸੀ ਅਤੇ ਚੇਅਰਮੈਨ ਪੰਜਾਬੀ ਵਿਭਾਗ, ਐੱਸਐੱਲ ਬਾਬਾ ਡੀਏਵੀ ਕਾਲਜ, ਬਟਾਲਾ ਡਾ. ਗੁਰਵੰਤ ਸਿੰਘ ਨੇ ਐੱਸਐੱਸਐੱਮ ਕਾਲਜ, ਦੀਨਾਨਗਰ ਦਾ ਦੌਰਾ ਕੀਤਾ। ਉਨ੍ਹਾਂ ਕਾਲਜ ਦੇ ਪ੍ਰਿੰਸੀਪਲ ਡਾ. ਆਰਕੇ ਤੁਲੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਆਪਣੀ ਸੰਪਾਦਿਤ ਕਿਤਾਬ ‘ਦਵਿੰਦਰ ਦੀਦਾਰ: ਸਮੀਖਿਆ ਸੰਸਾਰ’ ਪ੍ਰਿੰਸੀਪਲ ਨੂੰ ਭੇਟ ਕੀਤੀ। ਡਾ. ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਜੀਵਨ ਦੀਆਂ ਉਚਾਈਆਂ ਨੂੰ ਛੂਹਣ ਲਈ ਵਿਦਿਆਰਥੀਆਂ ਨੂੰ ਸੱਭਿਆਚਾਰ ਤੇ ਸਾਹਿਤ ਨਾਲ ਜੋੜਨਾ ਜ਼ਰੂਰੀ ਹੈ। ਡਾ. ਗੁਰਵੰਤ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਤੇ ਕਿਤਾਬਾਂ ਪੜ੍ਹਨ ਦਾ ਸੰਦੇਸ਼ ਦਿੱਤਾ। ਪ੍ਰੋ. ਸੁਬੀਰ ਰਗਬੋਤਰਾ ਨੇ ਕਿਹਾ ਕਿ ਕਿਤਾਬਾਂ ਜੀਵਨ ਦੀ ਤਰੱਕੀ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਇਸ ਮੌਕੇ ਗਾਇਕ ਔਜਲਾ ਬ੍ਰਦਰਜ਼ ਅਤੇ ਪ੍ਰੋ. ਪ੍ਰਬੋਧ ਗਰੋਵਰ ਆਦਿ ਮੌਜੂਦ ਸਨ।
Advertisement
Advertisement
×