ਸਾਕਾ ਨੀਲਾ ਤਾਰਾ ਦੇ ਗੁਟਕਾ ਸਾਹਿਬ ਨੂੰ ਦੇਖ ਕੇ ਭਾਵੁਕ ਹੋਏ ਜਥੇਦਾਰ ਗੜ੍ਹਗੱਜ
ਜਥੇਦਾਰਨੀ ਤੇਜਿੰਦਰ ਕੌਰ ਕੋਲੋਂ ਹੱਡਬੀਤੀ ਸੁਣੀ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਬੀਤੀ ਦੇਰ ਸ਼ਾਮ ਪਠਾਨਕੋਟ ਫੇਰੀ ਦੌਰਾਨ ਮੁਹੱਲਾ ਪ੍ਰੀਤ ਨਗਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਮੈਂਬਰ ਜਥੇਦਾਰ ਕੇਸਰ ਸਿੰਘ ਦੇ ਘਰ ਪੁੱਜੇ, ਜਿੱਥੇ ਜਥੇਦਾਰ ਕੁਲਵੰਤ ਸਿੰਘ ਸੰਧੂ ਅਤੇ ਜਥੇਦਾਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਸੰਗਤ ਨੇ ਫੁੱਲਾਂ ਦੀ ਵਰਖਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਜਥੇਦਾਰ ਕੇਸਰ ਸਿੰਘ ਦੀ ਸਭ ਤੋਂ ਛੋਟੀ ਨੂੰਹ ਜਥੇਦਾਰਨੀ ਤੇਜਿੰਦਰ ਕੌਰ, ਜੋ ਸਾਕਾ ਨੀਲਾ ਤਾਰਾ ਦੌਰਾਨ ਅਪਰੇਸ਼ਨ ਖਤਮ ਹੋਣ ਤੱਕ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਮੌਜੂਦ ਸੀ, ਨੇ ਹੱਡਬੀਤੀ ਸੁਣਾਈ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੇ ਗਏ ਗੁਟਕਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਇਸ ਨੂੰ ਦੇਖ ਕੇ ਭਾਵੁਕ ਹੋ ਗਏ। ਸਿੰਘ ਸਾਹਿਬ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਥ ਦੀ ਸੇਵਾ ਕਰ ਰਹੇ ਜਥੇਦਾਰ ਕੇਸਰ ਸਿੰਘ ਦੇ ਪਰਿਵਾਰ ’ਤੇ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੈ। ਇਸ ਮੌਕੇ ਸਿੰਘ ਸਾਹਿਬ ਨੇ ਪਰਿਵਾਰ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਬਾਅਦ ਵਿੱਚ ਸਿੰਘ ਸਾਹਿਬ ਨੂੰ ਸਿਰੋਪਾਓ ਅਤੇ ਇੱਕ ਕਿਰਪਾਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅੰਮ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਹਰਬੀਰ ਸਿੰਘ, ਅਰਵਿੰਦਰ ਸਿੰਘ, ਜਨਮਜੀਤ ਸਿੰਘ, ਜੱਥੇਦਾਰ ਕੇਸਰ ਸਿੰਘ ਯਾਦਗਾਰੀ ਸਭਾ ਦੇ ਪ੍ਰਧਾਨ ਹਰਸਿਮਰਨਜੀਤ ਸਿੰਘ, ਰਣਜੀਤ ਕੌਰ, ਕੰਵਲਜੀਤ ਕੌਰ, ਤੇਜਿੰਦਰ ਕੌਰ, ਸੁਰਿੰਦਰ ਕੌਰ, ਇਕਦੀਪ ਕੌਰ, ਅਮਰਜੀਤ ਕੌਰ, ਅਮਨਦੀਪ ਕੌਰ, ਜਗਦੇਵ ਸਿੰਘ ਤਾਰਾਗੜ੍ਹ, ਗੁਰਦੇਵ ਸਿੰਘ ਤੇ ਤਰਨਜੀਤ ਸਿੰਘ ਹਾਜ਼ਰ ਸਨ।