ਪ੍ਰਾਇਮਰੀ ਸਕੂਲ ’ਚੋਂ ਸਾਮਾਨ ਚੋਰੀ
ਇੱਥੇ ਐਵਲਿਨ ਪ੍ਰਾਇਮਰੀ ਸਕੂਲ ਵਿੱਚ ਲੰਘੀ ਰਾਤ ਚੋਰਾਂ ਨੇ ਬਿਜਲੀ ਦੇ ਮੀਟਰ ਦੀਆਂ ਤਾਰਾਂ ਕੱਟ ਕੇ ਕੈਮਰੇ, ਵਾਇਰਿੰਗ, ਬਾਥਰੂਮ ਦੇ ਫਿਕਸਚਰ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ। ਸੀਨੀਅਰ ਸੈਕੰਡਰੀ ਸਕੂਲ ਦੀ...
Advertisement
ਇੱਥੇ ਐਵਲਿਨ ਪ੍ਰਾਇਮਰੀ ਸਕੂਲ ਵਿੱਚ ਲੰਘੀ ਰਾਤ ਚੋਰਾਂ ਨੇ ਬਿਜਲੀ ਦੇ ਮੀਟਰ ਦੀਆਂ ਤਾਰਾਂ ਕੱਟ ਕੇ ਕੈਮਰੇ, ਵਾਇਰਿੰਗ, ਬਾਥਰੂਮ ਦੇ ਫਿਕਸਚਰ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ। ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮਨਜੀਤ ਮੱਲ ਨੇ ਦੱਸਿਆ ਕਿ ਇਹ ਸਕੂਲ ਵਿੱਚ ਚੋਰੀ ਦੀ ਦੂਜੀ ਕੋਸ਼ਿਸ਼ ਸੀ। ਚੋਰਾਂ ਨੇ ਸੀਸੀਟੀਵੀ ਕੈਮਰੇ ਚੋਰੀ ਕਰ ਲਏ ਪਰ ਡੀਵੀਆਰ ਬਚ ਗਿਆ। ਫੁਟੇਜ ਮੁਤਾਬਕ ਸਕੂਲ ਦੇ ਗੇਟ ਤੋਂ ਛਾਲ ਮਾਰ ਕੇ ਦੋ ਨੌਜਵਾਨ ਰਾਤ 10 ਵਜੇ ਦੇ ਕਰੀਬ ਸਕੂਲ ਵਿੱਚ ਦਾਖਲ ਹੋਏ। ਚੋਰਾਂ ਨੇ ਪਹਿਲਾਂ ਸੀਸੀਟੀਵੀ ਕੈਮਰੇ ਨੂੰ ਉਖਾੜਿਆ, ਫਿਰ ਬਿਜਲੀ ਦੇ ਮੀਟਰ ਦੀਆਂ ਤਾਰਾਂ ਨੂੰ ਕੱਟ ਦਿੱਤਾ ਅਤੇ ਸਕੂਲ ਦੇ ਅੰਦਰ ਪੱਖਿਆਂ ਤੇ ਲਾਈਟਾਂ ਦੀਆਂ ਸਾਰੀਆਂ ਤਾਰਾਂ ਚੋਰੀ ਕਰ ਲਈਆਂ। ਉਨ੍ਹਾਂ ਬਾਥਰੂਮ ਦੀਆਂ ਟੂਟੀਆਂ ਤੇ ਹੋਰ ਸਾਮਾਨ ਵੀ ਚੋਰੀ ਕਰ ਲਿਆ।
Advertisement
Advertisement
×