DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਕਿਸਾਨ ਜਥੇਬੰਦੀ ਯੂਨੀਅਨ ਵੱਲੋਂ ਧਾਰਮਿਕ ਡੇਰੇ ਵਿਰੁੱਧ ਟੌਲ ਪਲਾਜ਼ੇ ’ਤੇ ਧਰਨਾ 

ਸੀਵਰੇਜ ਦਾ  ਪਾਣੀ ਬਿਆਸ ਦਰਿਆ ’ਚ ਪਾਉਣ ਦਾ ਵਿਰੋਧ
  • fb
  • twitter
  • whatsapp
  • whatsapp
featured-img featured-img
ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਵਰਕਰ। 
Advertisement

ਭਾਰਤੀ ਕਿਸਾਨ ਯੂਨੀਅਨ ਸਿਰਸਾ ਨੇ  ਧਾਰਮਿਕ ਡੇਰੇ ਵੱਲੋਂ ਸੀਵਰੇਜ ਦਾ ਗੰਦਾ ਪਾਣੀ ਬਿਆਸ ਦਰਿਆ ਵਿਚ ਪਾਉਣ ਖ਼ਿਲਾਫ਼ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ’ਤੇ ਢਿੱਲਵਾਂ ਟੌਲ ਪਲਾਜ਼ਾ ’ਤੇ ਧਰਨਾ ਲਾਇਆ।

ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਧਾਰਮਿਕ ਡੇਰੇ ਦੇ ਪ੍ਰਬੰਧਕਾਂ ਵਿਰੁੱਧ ਕਈ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਮੇਂ ਦੀਆ ਸਰਕਾਰਾਂ ਨੇ ਇਸ ਦੀ ਖੁੱਲ੍ਹ ਕੇ ਹਮਾਇਤ ਕੀਤੀ ਅਤੇ ਅੱਜ ਉਕਤ ਡੇਰੇ ਵੱਲੋਂ ਸੀਵਰੇਜ ਦਾ ਗੰਦਾ ਪਾਣੀ ਬਿਆਸ ਦਰਿਆ ਵਿਚ ਪਾਇਆ ਜਾ ਰਿਹਾ ਹੈ ਅਤੇ ਇਹ ਪਾਣੀ ਪੰਜਾਬ, ਰਾਜਸਥਾਨ ਦੇ ਲੋਕ ਪੀਣ ਲਈ ਵਰਤਦੇ ਹਨ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ। ਉਨ੍ਹਾਂ ਅੱਜ ਰੋਸ ਵਜੋਂ ਇੱਥੇ ਧਰਨਾ ਲਾ ਕੇ ਸੁੱਤੀ ਹੋਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ਾਂ ਕੀਤੀ ਹੈ।

Advertisement

ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਡੇਰੇ ਦੇ ਪ੍ਰਬੰਧਕਾਂ ਵੱਲੋਂ ਪਿੰਡ ਬੁਤਾਲਾ ਅਤੇ ਪ੍ਰਿਥੀਪੁਰ ਦੇ ਗੁਰਦੁਆਰੇ ਦੀ ਛੇ ਏਕੜ ਜ਼ਮੀਨ ਦੇ ਝੂਠੇ ਤਬਾਦਲੇ ਦੇ ਰੂਪ ਵਿਚ ਦੋ ਏਕੜ ਜ਼ਮੀਨ ਦਿੱਤੀ ਹੈ, ਜਿਸ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਅਖੀਰ ਵਿਚ ਕੇਂਦਰ ਸਰਕਾਰ ਪਾਸੋਂ ਇਨਸਾਫ਼ ਦੀ ਮੰਗ ਕਰਦਿਆਂ  ਜਾਚ ਕਰਵਾ ਕੇ ਪਰਚੇ ਦਰਜ ਕਰਨ ਦੀ ਮੰਗ ਕੀਤੀ। ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਵੱਡਾ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਤਹਿਸੀਲਦਾਰ ਵੱਲੋਂ ਮੰਗ ਪੱਤਰ ਲੈਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਮਨਦੀਪ ਕੌਰ, ਸੁਰਿੰਦਰ ਕੌਰ, ਹਰਪਾਲ ਸਿੰਘ ਧਰਮੀ ਫ਼ੌਜੀ, ਵਕੀਲ ਸਿੰਘ, ਹਰਬੰਸ ਸਿੰਘ ਰਵਾਲ ਵਾਲੇ, ਹਾਕਮ ਸਿੰਘ, ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ।

Advertisement
×